All Latest NewsNews FlashPunjab News

Punjab News: ਪੰਜਾਬ ਸਰਕਾਰ ਨੇ CID ਦੇ AIG ਨੂੰ ਲਾਇਆ ਫਾਜ਼ਿਲਕਾ ਦਾ SSP, ਪੜ੍ਹੋ ਪੂਰੀ ਖ਼ਬਰ

 

Punjab News: ਕੱਲ੍ਹ ਸਰਕਾਰ ਨੇ ਕਾਰਵਾਈ ਕਰਦਿਆਂ ਐਸਐਸਪੀ ਵਰਿੰਦਰ ਸਿੰਘ ਨੂੰ ਕਰ ਦਿੱਤਾ ਸੀ ਮੁਅੱਤਲ

Punjab News: ਪੰਜਾਬ ਸਰਕਾਰ ਦੇ ਵੱਲੋਂ ਸੀਆਈਡੀ ਦੇ ਏਆਈਜੀ ਪਟਿਆਲਾ ਜੋਨਲ ਪੀਪੀਐੱਸ ਅਫ਼ਸਰ ਗੁਰਮੀਤ ਸਿੰਘ ਨੂੰ ਫ਼ਾਜ਼ਿਲਕਾ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਗਿਆ ਹੈ।

ਸਰਕਾਰ ਨੇ ਕੱਲ੍ਹ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆ ਫਾਜਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ।

ਕੱਲ੍ਹ ਸ਼ਾਮ ਸਮੇਂ ਹੀ ਪੰਜਾਬ ਸਰਕਾਰ ਨੇ ਇਕ ਨਵਾਂ ਆਰਡਰ ਜਾਰੀ ਕਰਦਿਆਂ ਹੋਇਆ ਫਾਜਿਲਕਾ ਵਿਖੇ ਨਵੇਂ ਐਸਐਸਪੀ ਦੀ ਨਿਯੁਕਤੀ ਕੀਤੀ ਹੈ।

ਉਧਰ ਕੁੱਝ ਪੁਲਿਸ ਅਫ਼ਸਰ ਦੱਬੀ ਅਵਾਜ਼ ਵਿੱਚ ਸਸਪੈਂਡ ਕੀਤੇ ਗਏ ਐਸਐਸਪੀ ਵਰਿੰਦਰ ਸਿੰਘ ਦੀ ਹਮਾਇਤ ਵਿੱਚ ਵੀ ਉੱਤਰ ਆਏ ਹਨ ਅਤੇ ਉਨ੍ਹਾਂ ਵੱਲੋਂ ਸਰਕਾਰ ਦੀ ਇਸ ਕਾਰਵਾਈ ਦੀ ਵਿਰੋਧ ਕੀਤਾ ਜਾ ਰਿਹਾ ਹੈ।

 

Leave a Reply

Your email address will not be published. Required fields are marked *