ਪੰਜਾਬ ਸਿੱਖਿਆ ਕ੍ਰਾਂਤੀ: ਸਕੂਲ ਦੇ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨਾਂ ਤੱਕ ਸੀਮਤ ਰਹਿ ਗਈ ‘ਆਪ’ ਸਰਕਾਰ
ਪੰਜਾਬ ਸਿੱਖਿਆ ਕ੍ਰਾਂਤੀ: ‘ਆਪ’ ਦਾ ਵਿਕਾਸ ਸਿਰਫ਼ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ਅਤੇ ਸੜਕਾਂ ‘ਤੇ ਪੈਚ-ਵਰਕ ਤੱਕ ਸੀਮਤ ਹੈ – ਅਨਿਲ ਸਰੀਨ
ਘੁੰਨਸ ਦੇ ਸਰਕਾਰੀ ਸਕੂਲ ਵਿੱਚ ਟਾਇਲਟ ਮੁਰੰਮਤ ਦੇ ਉਦਘਾਟਨ ਤੋਂ ਉਜਾਗਰ ਹੋਇਆ ‘ਆਪ’ ਸਰਕਾਰ ਦਾ ਵਿਕਾਸ ਮਾਡਲ
ਸਰੀਨ ਵੱਲੋਂ ਦੋਸ਼, ਸਮਗ੍ਰ ਸਿੱਖਿਆ ਅਭਿਆਨ ਅਤੇ ਪੀ ਐਮ ਸ਼੍ਰੀ ਯੋਜਨਾ ਦੇ ਤਹਿਤ ਪ੍ਰਾਪਤ ਪੈਸੇ ਦੀ ਸਹੀ ਵਰਤੋਂ ਨਹੀਂ ਹੋ ਰਿਹਾ
ਚੰਡੀਗੜ੍ਹ
ਪੰਜਾਬ ਸਿੱਖਿਆ ਕ੍ਰਾਂਤੀ: ਪੰਜਾਬ ਦਾ ਵਿਕਾਸ ਸਿਰਫ਼ ਇਸ਼ਤਿਹਾਰਾਂ ਵਿੱਚ ਹੀ ਦਿਖਾਈ ਦਿੰਦਾ ਹੈ, ਜ਼ਮੀਨੀ ਪੱਧਰ ‘ਤੇ ਹਾਲਾਤ ਅਜਿਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਪਖਾਨਿਆਂ ਦੀ ਮੁਰੰਮਤ ਅਤੇ ਸੜਕਾਂ ‘ਤੇ ਪਏ ਟੋਇਆਂ ਨੂੰ ਭਰਨ ਦਾ ਉਦਘਾਟਨ ਕਰ ਰਹੇ ਹਨ। ਇਹ ਗੱਲ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫ਼ਤਰ ਵਿਖੇ ਕਹੀ।
ਸਰੀਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਪੰਜਾਬ ਦੀ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪੀ ਸੀ, ਪਰ ਅੱਜ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। 9 ਅਪ੍ਰੈਲ 2025 ਨੂੰ, ਬਰਨਾਲਾ ਜ਼ਿਲ੍ਹੇ ਦੇ ਪਿੰਡ ਘੁੰਨਸ ਦੇ ਸ਼ਹੀਦ ਸਿਪਾਹੀ ਦਿਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਏ ਗਏ ਉਦਘਾਟਨੀ ਤਖ਼ਤੀ ਦੇ ਅਨੁਸਾਰ, ਟਾਇਲਟ (ਪਖਾਨਾ) ਦੀ ਮੁਰੰਮਤ ਪੂਰੀ ਹੋਣ ਤੋਂ ਬਾਅਦ ਜਨਤਾ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਤਰਾਂ ਦਾ ਸਾਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ।
ਸਰੀਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇੰਨੀ ਨਿਕੱਮੀ ਅਤੇ ਬੇਅਸਰ ਹੈ ਕਿ ਇਹ ਕੇਂਦਰ ਵੱਲੋਂ ਭੇਜੇ ਗਏ ਪੈਸੇ ਨੂੰ ਖਰਚ ਨਹੀ ਕਰ ਪਾ ਰਹੀ ਹੈ| ਆਲਮ ਇਹ ਹਨ ਕਿ ਪਹਿਲਾ ਤੋਂ ਬਿਹਤਰ ਤੋਂ ਵਧੀਆ ਸਕੂਲਾਂ ਨੂੰ ਪੇਂਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਨਾਮ ਸਕੂਲ ਆਫ਼ ਐਮੀਨੈਂਸ ਰੱਖਿਆ ਜਾ ਰਿਹਾ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਨੇ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਪੰਜਾਬ ਨੂੰ ਸਾਲ 2022-23 ਵਿੱਚ 1127.37 ਕਰੋੜ ਰੁਪਏ, ਸਾਲ 2023-24 ਵਿੱਚ 1298.30 ਕਰੋੜ ਅਤੇ ਸਾਲ 2024-25 ਵਿੱਚ 1240 ਕਰੋੜ ਭੇਜੇ |
ਇਹ ਪੈਸਾ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ, ਨਵੇਂ ਸਕੂਲ ਖੋਲ੍ਹਣ ਅਤੇ ਡਿਜੀਟਲ ਸਿੱਖਿਆ ਪ੍ਰਦਾਨ ਕਰਨ ‘ਤੇ ਖਰਚ ਕੀਤਾ ਜਾਣਾ ਸੀ। ਇਹ ਪੈਸਾ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਵਰਤਿਆ ਜਾਣਾ ਚਾਹੀਦਾ ਸੀ, ਪਰ ‘ਆਪ’ ਸਰਕਾਰ ਇਸ਼ਤਿਹਾਰਬਾਜ਼ੀ ‘ਤੇ ਜ਼ਿਆਦਾ ਅਤੇ ਸਿਰਜਣਾ ‘ਤੇ ਘੱਟ ਖਰਚ ਕਰ ਰਹੀ ਹੈ। ਨੇ ਦੋਸ਼ ਲਾਉਂਦੇ ਹੋਏ ਸਰੀਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੀਐਮ ਸ਼੍ਰੀ ਦੇ ਅਧੀਨ 198.82 ਕਰੋੜ ਰੁਪਏ ਪੰਜਾਬ ਭੇਜੇ ਗਏ ਸਨ, ਪਰ ਪੰਜਾਬ ਸਰਕਾਰ ਸਿਰਫ 66.80 ਕਰੋੜ ਰੁਪਏ ਹੀ ਖਰਚ ਕਰ ਸਕੀ।
ਸਰੀਨ ਨੇ ਕਿਹਾ ਕਿ ਪੰਜਾਬੀਓ ਹੁਣ ਤੁਸੀਂ ਦੱਸੋ, ਜੇ ਕੇਂਦਰ ਸਰਕਾਰ ਅਜਿਹੀ ਬੇਅਸਰ ਸਰਕਾਰ ਲਈ ਫੰਡ ਨਹੀਂ ਰੋਕਦੀ, ਤਾਂ ਉਹ ਇਸਦੀ ਪ੍ਰਸ਼ੰਸਾ ਕਰੇਗੀ। ਇਸੇ ਤਰ੍ਹਾਂ ਦੀ ਚਲਾਕੀ ‘ਆਪ’ ਸਰਕਾਰ ਨੇ ਦਿਖਾਈ ਜਦੋਂ ਇਸਨੇ ਆਯੁਸ਼ਮਾਨ ਅਰੋਗਿਆ ਕੇਂਦਰ ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲ ਦਿੱਤਾ। ਜਦੋਂ ਕੇਂਦਰ ਨੇ ਗ੍ਰਾਂਟ ਬੰਦ ਕਰ ਦਿੱਤੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਗਰਮੱਛ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ।
ਸਰੀਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਸਮੇਂ ਸਤੇਂਦਰ ਜੈਨ, ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦੀ ਤਿੱਕੜੀ ਪੰਜਾਬ ਨੂੰ ਲੁੱਟਣ ਦੇ ਇਰਾਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦੀ ਕਠਪੁਤਲੀ ਬਣੇ ਹੋਏ ਹਨ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਹਰ ਫਰੰਟ ‘ਤੇ ਅਸਫਲ ਰਹੀ ਆਮ ਆਦਮੀ ਪਾਰਟੀ ਨੂੰ ਇਸਦਾ ਜਵਾਬ ਜ਼ਰੂਰ ਦੇਣਗੇ। ਇਸ ਦੌਰਾਨ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਜਨਰਲ ਸਕੱਤਰ ਜਗਮੋਹਨ ਰਾਜੂ, ਪਾਰਟੀ ਬੁਲਾਰੇ ਐਸ ਐਸ ਚੰਨੀ ਅਤੇ ਪੰਜਾਬ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਮੌਜੂਦ ਸਨ।