PSEB ਦੀ ਵੈਬਸਾਈਟ ਡਾਊਨ! ਸਕੂਲ ਮੁਖੀ ਅਤੇ ਅਧਿਆਪਕ ਹੋ ਰਹੇ ਨੇ ਖੱਜਲ-ਖੁਆਰ
ਪੰਜਾਬ ਨੈੱਟਵਰਕ, ਪਟਿਆਲਾ
ਅੱਜ ਸਵੇਰ ਤੋਂ ਅਧਿਆਪਕ ਬਾਰਵੀਂ ਅਤੇ ਦਸਵੀਂ ਜਮਾਤ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰੈਕਟੀਕਲ ਕਰਵਾਉਣ ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਉੁੱਤੇ ਵਿਦਿਆਰਥੀਆਂ ਦੇ ਅੰਕ ਭਰਨ ਦੀ ਕੋਸ਼ਿਸ਼ ਕਰ ਰਹੇ ਹਨ।
ਅਧਿਆਪਕਾਂ ਵੱਲੋਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਸਾਇਟ ਤੇ 504 ਗੇਟਵੇਅ ਐਰਰ ਆ ਰਿਹਾ ਹੈ। ਜਿਸ ਨਾਲ ਅਧਿਆਪਕਾਂ ਨੂੰ ਕਾਫ਼ੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਹੀ ਹੈ।
ਅੰਕ ਭਰਨ ਦੀ ਅੰਤਿਮ ਮਿਤੀ 20 ਅਪ੍ਰੈਲ ਹੈ, ਪਿਛਲੇ ਦਿਨਾਂ ਵਿੱਚ ਸਕੂਲਾਂ ਤੇ ਦਫਤਰਾਂ ਵਿੱਚ ਕਾਫ਼ੀ ਦਿਨਾਂ ਛੁੱਟੀਆਂ ਰਹੀਆਂ ਸਨ। ਜਿਸ ਕਾਰਣ ਕਾਫ਼ੀ ਕੰਮ ਇਕੱਠੇ ਹੋ ਗਏ ਹਨ।
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਪਟਿਆਲਾ ਜ਼ਿਲ੍ਹੇ ਤੋਂ ਕਨਵੀਨਰ ਨੇ ਜਾਣਕਾਰੀ ਦਿੱਤੀ ਕਿ ਅਧਿਆਪਕ ਅੰਕ ਨਾ ਭਰੇ ਜਾਣ ਮਾਨਸਿਕ ਤੌਰ ਪਰੇਸ਼ਾਨ ਹਨ। ਇਸ ਲਈ ਬੋਰਡ ਨੂੰ ਇਸ ਪਰੇਸ਼ਾਨੀ ਦਾ ਹੱਲ ਕੱਢਣਾ ਚਾਹੀਦਾ ਹੈ।
ਬੋਰਡ ਪ੍ਰੈਕਟੀਕਲ ਵਿਸ਼ਿਆਂ ਦੇ ਅੰਕ ਅਪਲੋਡ ਕਰਨ ਦੀਆਂ ਮਿਤੀਆਂ ਵਿੱਚ ਵਾਧਾ ਕਰਨਾ ਚਾਹੀਦਾ ਤਾਂ ਜੋ ਕਿਸੇ ਵੀ ਵਿਦਿਆਰਥੀਆਂ ਦੇ ਅੰਕ ਭਰਨ ਤੋਂ ਨਾ ਰਹਿ ਜਾਣ, ਜਿਸ ਨਾਲ ਵਿਦਿਆਰਥੀਆਂ ਦਾ ਨੁਕਸਾਨ ਨਾ ਹੋ ਜਾਵੇ ਤੇ ਅਧਿਆਪਕਾਂ ਲਈ ਬੇਲੋੜੀ ਖੱਜਲਖੁਆਰੀ ਤੋਂ ਬਚਿਆ ਜਾ ਸਕੇ।