All Latest NewsNews FlashPunjab News

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 6 ਅਧਿਆਪਕ ਸਸਪੈਂਡ, ਪੜ੍ਹੋ ਹੁਕਮਾਂ ਦੀ ਕਾਪੀ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵੱਲੋਂ 6 ਅਧਿਆਪਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ, ਇਹ ਸਾਰੇ ਅਧਿਆਪਕ ਲੁਧਿਆਣਾ ਦੇ ਨਾਲ ਸਬੰਧਤ ਹਨ ਅਤੇ ਇਨ੍ਹਾਂ ਤੇ ਦੋਸ਼ ਹੈ ਕਿ ਇਹ ਚੋਣ ਡਿਊਟੀ ਤੇ ਹਾਜ਼ਰ ਨਹੀਂ ਹੋਏ।

ਇਸ ਲਿੰਕ ‘ਤੇ ਕਲਿੱਕ ਕਰਕੇ ਪੜ੍ਹੋ ਹੁਕਮਾਂ ਦੀ ਕਾਪੀ

ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਐਡਿਸ਼ਨਨ ਡੀਸੀ ਸ਼ਹਿਰੀ ਵਿਕਾਸ ਨੇ ਪੱਤਰ ਜਾਰੀ ਕਰਦਿਆਂ ਹੋਇਆ ਉਕਤ 6 ਅਧਿਆਪਕਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਨੂੰ ਲੈ ਕੇ ਗ਼ੈਰ-ਹਾਜ਼ਰ ਰਹਿਣ ਵਾਲੇ ਇਨ੍ਹਾਂ 6 ਅਧਿਆਪਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਹੈ।

ਇਸ ਲਿੰਕ ‘ਤੇ ਕਲਿੱਕ ਕਰਕੇ ਪੜ੍ਹੋ ਹੁਕਮਾਂ ਦੀ ਕਾਪੀ

ਆਗਾਮੀ ਵੋਟਰ ਸੂਚੀ ਵਿਸ਼ੇਸ਼ ਸੰਖੇਪ ਸੋਧ 2025 ਦੇ ਤਹਿਤ ਲੁਧਿਆਣਾ (ਪੱਛਮੀ) ਹਲਕੇ ਵਿੱਚ ਚੋਣ ਨਾਲ ਸਬੰਧਤ ਕੰਮ ਲਈ 6 ਮਹਿਲਾ ਅਧਿਆਪਕਾਂ ਨੂੰ ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਸੀ।

ਦੋਸ਼ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਡਿਊਟੀ ਆਰਡਰ ਦੇ ਅਨੁਸਾਰ, ਇਹ ਸਾਰੇ ਕਰਮਚਾਰੀ 12 ਅਪ੍ਰੈਲ 2025 ਤੋਂ 15 ਅਪ੍ਰੈਲ 2025 ਤੱਕ ਚੋਣ ਕਾਰਜਾਂ ਵਿੱਚ ਹਿੱਸਾ ਲੈਣਾ ਸੀ।

ਜਿਹੜੇ ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਉਮਾ ਸ਼ਰਮਾ – ਪ੍ਰਾਇਮਰੀ ਕੇਡਰ, ਗੁਰਵਿੰਦਰ ਕੌਰ – ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਜਸਪ੍ਰੀਤ – ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਸਰਬਜੀਤ ਕੌਰ – ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਹਰਦੀਪ ਕੌਰ – ਸਹਿਯੋਗੀ ਅਧਿਆਪਕਾ ਅਤੇ ਮਨਮਿੰਦਰ ਕੌਰ – ਸਹਿਯੋਗੀ ਅਧਿਆਪਕਾ ਸ਼ਾਮਲ ਹਨ।

 

One thought on “ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 6 ਅਧਿਆਪਕ ਸਸਪੈਂਡ, ਪੜ੍ਹੋ ਹੁਕਮਾਂ ਦੀ ਕਾਪੀ

Leave a Reply

Your email address will not be published. Required fields are marked *