ਵੱਡੀ ਖ਼ਬਰ: AAP ਲੀਡਰ ਦੇ ਘਰ ‘ਤੇ CBI ਦੀ ਰੇਡ; ਆਧਾਰ ਕਾਰਡਾਂ ਦਾ ਮਿਲਿਆ ਰਿਕਾਰਡ
ਪੰਜਾਬ ਨੈੱਟਵਰਕ, ਨਵੀਂ ਦਿੱਲੀ :
ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਇੱਕ ਵਾਰ ਫਿਰ ਤੋਂ ਸੀਬੀਆਈ ਅਤੇ ਈਡੀ ਦੀ ਰੇਡ ਵਜਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਤੇ ਈਡੀ ਦੀ ਰੇਡ ਵੱਜੀ, ਉਥੇ ਹੀ ਅੱਜ ਖਬਰ ਦਿੱਲੀ ਤੋਂ ਹੈ ਕਿ ਉੱਥੇ ਸਾਬਕਾ ਵਿਧਾਇਕ ਅਤੇ ਗੁਜਰਾਤ ਇੰਚਾਰਜ ਦੁਰਗੇਸ਼ ਪਾਠਕ ਦੇ ਘਰ ਅੱਜ ਸਵੇਰੇ CBI ਨੇ ਛਾਪਾ ਮਾਰਿਆ।
ਇਸ ਕਾਰਵਾਈ ਕਾਰਨ AAP ਪਾਰਟੀ ਵਿੱਚ ਹਲਚਲ ਮਚ ਗਈ। CBI ਦੀ ਇਹ ਰੇਡ ਗੁਜਰਾਤ ਨਾਲ ਜੋੜੀ ਜਾ ਰਹੀ ਹੈ ਅਤੇ ਕਈ AAP ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਸ ਘਟਨਾ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਭਾਜਪਾ ‘ਤੇ ਵੀ ਤਿੱਖਾ ਹਮਲਾ ਕੀਤਾ।
ਇਸ ਮਾਮਲੇ ‘ਤੇ ਹੁਣ ਖੁਦ ਦੁਰਗੇਸ਼ ਪਾਠਕ ਨੇ ਮੀਡੀਆ ਸਾਹਮਣੇ ਆ ਕੇ ਸਾਰੀ ਘਟਨਾ ਦੀ ਵਿਆਖਿਆ ਕੀਤੀ। ਉਹਨੇ ਦੱਸਿਆ ਕਿ ਅੱਜ ਸਵੇਰੇ CBI ਦੀ ਟੀਮ ਮੇਰੇ ਘਰ ਆਈ। 3 ਤੋਂ 4 ਘੰਟੇ ਤੱਕ ਘਰ ਦੀ ਪੂਰੀ ਤਲਾਸ਼ੀ ਲਈ। ਕਮਰੇ, ਕਿਤਾਬਾਂ, ਅਲਮਾਰੀਆਂ – ਹਰ ਜਗ੍ਹਾ ਦੀ ਜਾਂਚ ਕੀਤੀ, ਪਰ ਉਨ੍ਹਾਂ ਨੂੰ ਕੁਝ ਵੀ ਗਲਤ ਚੀਜ਼ ਨਹੀਂ ਮਿਲੀ।”
ਉਨ੍ਹਾਂ ਕਿਹਾ ਕਿ, “ਮੇਰੇ ਘਰ ਆਮ ਲੋਕ ਆਪਣੇ ਕੰਮ ਲਈ ਆਉਂਦੇ ਹਨ ਅਤੇ ਆਮ ਤੌਰ ‘ਤੇ ਆਪਣੇ ਆਧਾਰ ਕਾਰਡ ਦੀ ਫੋਟੋਕਾਪੀ ਛੱਡ ਜਾਂਦੇ ਹਨ। CBI ਸਿਰਫ਼ ਉਹਨਾਂ ਫੋਟੋਕਾਪੀਆਂ ਨੂੰ ਹੀ ਲੈ ਗਈ।
ਉਸਦਾ ਕਹਿਣਾ ਹੈ ਕਿ, “ਮੈਨੂੰ ਗੁਜਰਾਤ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ ਅਤੇ ਜਿਵੇਂ ਹੀ ਗੁਜਰਾਤ ਵਿੱਚ AAP ਦੀ ਤਾਕਤ ਵਧੀ, ਇਹ ਡਰ ਦੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਗੁਜਰਾਤ ਦੀ ਜਨਤਾ ਨੇ ਸਾਨੂੰ ਪਿਆਰ ਦਿੱਤਾ, ਤਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੈ ਸਿੰਘ ਵਰਗੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰ ਅਸੀਂ ਨਾ ਉਸ ਵਾਰੀ ਡਰੇ ਸੀ ਅਤੇ ਨਾ ਹੁਣ ਡਰਾਂਗੇ। ਅਸੀਂ CBI ਅਤੇ ਹੋਰ ਜਾਂਚ ਏਜੰਸੀਆਂ ਦਾ ਪੂਰਾ ਸਹਿਯੋਗ ਦੇਵਾਂਗੇ, ਪਰ ਡਰਾਂਗੇ ਨਹੀਂ।”