Punjab News: ਪੁਲਿਸ ਥਾਣੇ ‘ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ
ਰੂਪਨਗਰ
Punjab News: ਪੰਜਾਬ ਦੇ ਰੂਪਨਗਰ ਸਿਟੀ ਪੁਲਿਸ ਸਟੇਸ਼ਨ ਵਿੱਚ ਵੱਡੀ ਵਾਰਦਾਤ ਵਾਪਰਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਦੇ ਅੰਦਰ ਹੀ ਅਗਵਾ ਅਤੇ ਕਤਲ ਦੇ ਮਾਮਲੇ ਵਿਚ ਥਾਣੇ ਲਿਆਂਦਾ ਦੋਸ਼ੀ ਖੁਦਕੁਸ਼ੀ ਕਰ ਗਿਆ।
ਮ੍ਰਿਤਕ ਦੀ ਪਛਾਣ ਪ੍ਰਿੰਸ ਪੁੱਤਰ ਭੀਮ ਬਹਾਦਰ ਵਜੋਂ ਹੋਈ ਹੈ, ਜੋ ਚਾਰ ਬੱਚਿਆਂ ਦਾ ਬਾਪ ਦੱਸਿਆ ਜਾ ਰਿਹਾ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਨੀਵਾਰ ਰਾਤ ਨੂੰ ਸਿਟੀ ਥਾਣੇ ਵਿੱਚ ਪ੍ਰਿੰਸ ਨਾਮ ਦੇ ਵਿਅਕਤੀ ਨੇ ਕੰਬਲ ਪਾੜ ਕੇ ਰੱਸੀ ਬਣਾਈ ਅਤੇ ਰੱਸੀ ਤੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪ੍ਰਿੰਸ ਨਸ਼ੇ ਦਾ ਆਦੀ ਸੀ ਅਤੇ ਪਹਿਲਾਂ ਵੀ ਪੁਲਿਸ ਹਿਰਾਸਤ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕਾ ਸੀ। ਉਹ 13 ਅਪ੍ਰੈਲ ਤੋਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਸ਼ਾਮਪੁਰਾ ਦੇ ਅਮਰਪ੍ਰੀਤ ਸਿੰਘ ਉਰਫ਼ ਪ੍ਰੀਤ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਦੋਸ਼ੀ ਸੀ।
ਹਾਲ ਹੀ ਵਿੱਚ, ਅਮਰਪ੍ਰੀਤ ਦੀ ਲਾਸ਼ ਮੋਹਾਲੀ ਤੋਂ ਬਰਾਮਦ ਹੋਈ ਸੀ। ਪੁਲਿਸ ਅਨੁਸਾਰ, ਪ੍ਰਿੰਸ ਅਗਵਾ ਅਤੇ ਕਤਲ ਕੇਸ ਦਾ ਦੋਸ਼ੀ ਸੀ। ਹਾਲਾਂਕਿ ਪੁਲਿਸ ਦੇ ਵਲੋਂ ਲਾਸ਼ ਨੂੰ ਕਬ਼ਜੇ ਵਿੱਚ ਲੈ ਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ। PJ