How to Avoid Hackers- ਹੈਕਰ ਤੋਂ ਕਿਵੇਂ ਬਚੀਏ: ਡਿਜੀਟਲ ਯੁੱਗ ‘ਚ ਸੁਰੱਖਿਆ ਦੀ ਲੋੜ
How to Avoid Hackers- ਅੱਜ ਕੱਲ੍ਹ ਦਾ ਸਮਾਂ ਡਿਜੀਟਲ ਹੋ ਗਿਆ ਹੈ। ਅਸੀਂ ਹਰ ਕੰਮ — ਜਿਵੇਂ ਕਿ ਬੈਂਕਿੰਗ, ਖਰੀਦਦਾਰੀ, ਪੜਾਈ, ਤੇ ਗੱਲਬਾਤ — ਇੰਟਰਨੈਟ ਰਾਹੀਂ ਕਰਦੇ ਹਾਂ। ਪਰ ਜਿਵੇਂ ਤਕਨਾਲੋਜੀ ਵਧ ਰਹੀ ਹੈ, ਓਵੇਂ ਹੀ ਹੈਕਰਾਂ ਵੱਲੋਂ ਖ਼ਤਰਾ ਵੀ ਵੱਧ ਰਿਹਾ ਹੈ। ਹੈਕਰ ਤੁਹਾਡੀ ਨਿੱਜੀ ਜਾਣਕਾਰੀ, ਪਾਸਵਰਡ ਜਾਂ ਪੈਸੇ ਚੋਰੀ ਕਰ ਸਕਦੇ ਹਨ। ਪਰ ਕੁਝ ਅਸਾਨ ਉਪਾਵਾਂ ਦੁਆਰਾ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ।
1. ਮਜ਼ਬੂਤ ਪਾਸਵਰਡ ਰੱਖੋ
ਪਾਸਵਰਡ ਕਦੇ ਵੀ ਆਸਾਨ ਨਾ ਹੋਵੇ (ਜਿਵੇਂ 123456 ਜਾਂ ਆਪਣਾ ਨਾਂ)। ਹਮੇਸ਼ਾ ਅੱਖਰ, ਅੰਕ ਅਤੇ ਚਿੰਨ੍ਹ ਵਰਤੋ। ਹਰ ਖਾਤੇ ਲਈ ਵੱਖ-ਵੱਖ ਪਾਸਵਰਡ ਰੱਖੋ।
2. 2-ਸਟੈਪ ਵੈਰੀਫਿਕੇਸ਼ਨ ਚਾਲੂ ਕਰੋ
ਜਦ ਤੁਸੀਂ ਲੌਗਇਨ ਕਰਦੇ ਹੋ, ਤਾਂ ਸਿਰਫ ਪਾਸਵਰਡ ਹੀ ਨਹੀਂ, ਸਗੋਂ ਇੱਕ OTP ਵੀ ਆਉਂਦਾ ਹੈ — ਇਹ ਤੁਹਾਡਾ ਖਾਤਾ ਹੋਰ ਵਧੀਆ ਤਰੀਕੇ ਨਾਲ ਸੁਰੱਖਿਅਤ ਕਰਦਾ ਹੈ।
3. ਅਣਜਾਣ ਲਿੰਕਾਂ ਉੱਤੇ ਕਲਿਕ ਨਾ ਕਰੋ
ਜੇਕਰ ਤੁਹਾਨੂੰ ਅਣਜਾਣ ਈਮੇਲ ਜਾਂ ਮੈਸੇਜ ਵਿੱਚ ਕੋਈ ਲਿੰਕ ਮਿਲਦਾ ਹੈ, ਤਾਂ ਕਦੇ ਵੀ ਉੱਤੇ ਕਲਿਕ ਨਾ ਕਰੋ। ਇਹ ਫਿਸ਼ਿੰਗ ਅਟੈਕ ਹੋ ਸਕਦਾ ਹੈ।
4. ਵਧੀਆ ਐਂਟੀਵਾਇਰਸ ਵਰਤੋ
ਆਪਣੇ ਮੋਬਾਈਲ ਅਤੇ ਕੰਪਿਊਟਰ ਵਿੱਚ ਐਂਟੀਵਾਇਰਸ ਸਾਫਟਵੇਅਰ ਲਗਾਓ ਅਤੇ ਹਮੇਸ਼ਾ ਅਪਡੇਟ ਰੱਖੋ।
5. ਪਬਲਿਕ Wi-Fi ਤੋਂ ਬਚੋ
ਮੁਫ਼ਤ Wi-Fi ਜ਼ਿਆਦਾਤਰ ਅਸੁਰੱਖਿਅਤ ਹੁੰਦੇ ਹਨ। ਜੇ ਵਰਤਣੀ ਪੈ ਜਾਵੇ, ਤਾਂ VPN ਵਰਤੋ।
6. ਐਪ ਤੇ ਸਿਸਟਮ ਅਪਡੇਟ ਕਰਦੇ ਰਹੋ
ਪੁਰਾਣੇ ਵਰਜਨ ਵਿੱਚ ਕਈ ਵਾਰੀ ਗਲਤੀਆਂ ਹੁੰਦੀਆਂ ਹਨ, ਜੋ ਹੈਕਰਾਂ ਲਈ ਰਾਹ ਖੋਲ੍ਹ ਦਿੰਦੀਆਂ ਹਨ।
7. ਸਿਰਫ਼ ‘HTTPS’ ਵਾਲੀ ਵੈੱਬਸਾਈਟ ਤੋਂ ਖਰੀਦਦਾਰੀ ਕਰੋ
ਜਿੱਥੇ URL ਦੇ ਕੋਲ ਲਾਕ ਦਾ ਨਿਸ਼ਾਨ ਹੋਵੇ, ਉਹ ਸਾਈਟ ਸੁਰੱਖਿਅਤ ਮੰਨੀ ਜਾਂਦੀ ਹੈ।
ਹੈਕਰਾਂ ਤੋਂ ਬਚਣਾ ਔਖਾ ਨਹੀਂ, ਜੇ ਤੁਸੀਂ ਥੋੜ੍ਹੀ ਸਾਵਧਾਨੀ ਵਰਤੋਂ। ਸਾਈਬਰ ਸੁਰੱਖਿਆ ਸਾਡੀ ਆਪਣੀ ਜ਼ਿੰਮੇਵਾਰੀ ਹੈ।
ਸੁਰੇਸ਼ ਕੁਮਾਰ
ਕੰਪਿਊਟਰ ਅਧਿਆਪਕ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ (ਮਲੋਟ)

