Love Marriage ਕਰਵਾਉਣ ਵਾਲਿਆਂ ਲਈ ਪੰਚਾਇਤ ਨੇ ਲਿਆ ਸਖ਼ਤ ਫ਼ੈਸਲਾ!
Punjab News- ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਣਕਪੁਰ ਸ਼ਰੀਫ਼ ਦੀ ਪੰਚਾਇਤ ਨੇ ਇੱਕ ਨੌਜਵਾਨ ਜੋੜੇ ਵੱਲੋਂ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਘਰੋਂ ਭੱਜ ਕੇ ਵਿਆਹ ਕਰਵਾਉਣ (Love Marriage) ਦੇ ਮਾਮਲੇ ਵਿੱਚ ਇੱਕ ਮਤਾ ਪਾਸ ਕੀਤਾ ਹੈ।
ਇਸ ਮਤੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਇਸ ਜੋੜੇ ਨੂੰ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ।
(Love Marriage) ਪੰਚਾਇਤ ਦਾ ਫ਼ੈਸਲਾ
ਪੰਚਾਇਤ ਵੱਲੋਂ ਲਏ ਗਏ ਫੈਸਲੇ ਅਨੁਸਾਰ, ਜੋੜੇ ਨੂੰ ਪਿੰਡ ਦੀਆਂ ਸਾਰੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ।
ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਪਿੰਡ ਜਾਂ ਨੇੜਲੇ ਪਿੰਡਾਂ ਵਿੱਚ ਨਾ ਤਾਂ ਰਹਿਣ ਦੀ ਇਜਾਜ਼ਤ ਹੋਵੇਗੀ ਅਤੇ ਨਾ ਹੀ ਉਹ ਪਿੰਡ ਦੇ ਕਿਸੇ ਵੀ ਜਨਤਕ ਕੰਮ ਜਾਂ ਸਹੂਲਤ ਦਾ ਹਿੱਸਾ ਬਣ ਸਕਣਗੇ।
ਇਹ ਫ਼ੈਸਲਾ ਪੰਚਾਇਤ ਵੱਲੋਂ ਪਰਿਵਾਰਕ ਸਨਮਾਨ ਅਤੇ ਸਮਾਜਿਕ ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਹ ਮਾਮਲਾ ਦੋ ਵੱਖ-ਵੱਖ ਜਾਤਾਂ ਨਾਲ ਸਬੰਧਤ ਨੌਜਵਾਨ ਜੋੜੇ ਦਾ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਇੱਛਾ ਦੇ ਵਿਰੁੱਧ ਵਿਆਹ ਕਰਵਾਇਆ।
ਪੰਚਾਇਤ ਦੇ ਇਸ ਫੈਸਲੇ (Love Marriage) ਤੋਂ ਬਾਅਦ ਪਿੰਡ ਵਿੱਚ ਇਸ ਮੁੱਦੇ ‘ਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।
ਕਾਨੂੰਨੀ ਤੌਰ ‘ਤੇ ਅੰਤਰ-ਜਾਤੀ ਵਿਆਹ ਸਹੀ ਹੈ, ਪਰ ਕਈ ਪਿੰਡਾਂ ਵਿੱਚ ਅਜਿਹੇ ਵਿਆਹ ਅਜੇ ਵੀ ਸਮਾਜਿਕ ਤੌਰ ‘ਤੇ ਸਵੀਕਾਰ ਨਹੀਂ ਕੀਤੇ ਜਾਂਦੇ।


