Punjab News: ਅਕਾਲੀ ਆਗੂ ਨੇ ਮਾਂ-ਧੀ ਦਾ ਕੀਤਾ ਕਤਲ; ਖੁਦ ਨੂੰ ਵੀ ਮਾਰੀ ਗੋਲੀ

All Latest NewsGeneral NewsNews FlashPunjab NewsTOP STORIES

 

Punjab News: ਇਸ ਘਟਨਾ ਕਾਰਨ ਪੂਰੀ ਕਲੋਨੀ ਵਿੱਚ ਸੋਗ ਦੀ ਲਹਿਰ 

ਸਟੇਟ ਡੈਸਕ, ਬਰਨਾਲਾ

Punjab News: ਬਰਨਾਲਾ ਸੰਘੇੜਾ ਰੋਡ ਠੀਕਰੀ ਵਾਲਾ ਚੌਕ ਨੇੜੇ ਰਾਮ ਰਾਜ ਕਲੋਨੀ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਇੱਕ ਕੁੱਤੇ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਇਸ ਘਟਨਾ ਕਾਰਨ ਪੂਰੀ ਕਲੋਨੀ ਵਿੱਚ ਸੋਗ ਦੀ ਲਹਿਰ ਹੈ। ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਖੁਦਕੁਸ਼ੀ ਸੀ ਜਾਂ ਕਤਲ।

ਲਾਸ਼ਾਂ ਵਿੱਚ ਇੱਕ ਆਦਮੀ, ਉਸਦੀ ਮਾਂ ਅਤੇ ਉਸਦੀ ਧੀ ਦੀ ਹੈ ਜਦਕਿ ਚੌਥੀ ਲਾਸ਼ ਇੱਕ ਕੁੱਤੇ ਦੀ ਹੈ। ਜਾਣਕਾਰੀ ਅਨੁਸਾਰ ਲੜਕੀ ਕੈਨੇਡਾ ਰਹਿੰਦੀ ਸੀ ਅਤੇ ਛੁੱਟੀਆਂ ਦੌਰਾਨ ਆਪਣੇ ਘਰ ਪੰਜਾਬ ਆਈ ਹੋਈ ਸੀ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ, ਲੜਕੀ ਨਿਮਰਤ ਕੌਰ ਅਤੇ ਕੁਲਬੀਰ ਸਿੰਘ ਦੀ ਮਾਤਾ ਬਲਵੰਤ ਕੌਰ ਵਜੋਂ ਹੋਈ ਹੈ।

ਦੱਸ ਦੇਈਏ ਕਿ ਕੁਲਬੀਰ ਸਿੰਘ ਦੀ ਪਤਨੀ ਦੁੱਧ ਲੈਣ ਬਾਜ਼ਾਰ ਗਈ ਸੀ। ਜਦੋਂ ਉਹ ਦੁੱਧ ਲੈ ਕੇ ਘਰ ਪਰਤੀ ਤਾਂ ਘਰ ਦਾ ਗੇਟ ਅੰਦਰੋਂ ਬੰਦ ਸੀ। ਉਸਨੇ ਕਲੋਨੀ ਦੇ ਚੌਕੀਦਾਰ ਨੂੰ ਬੁਲਾਇਆ ਅਤੇ ਕੰਧ ਟੱਪ ਕੇ ਗੇਟ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਇਕ ਕਮਰੇ ਵਿਚ ਕੁਲਬੀਰ ਸਿੰਘ, ਉਸ ਦੀ ਬੇਟੀ ਨਿਮਰਤ ਕੌਰ ਦੀਆਂ ਲਾਸ਼ਾਂ ਪਈਆਂ ਸਨ ਅਤੇ ਉਸਦੀ ਮਾਂ ਅਤੇ ਪਾਲਤੂ ਕੁੱਤੇ ਦੀਆਂ ਲਾਸ਼ਾਂ ਪਈਆਂ ਸਨ।

Punjab: Three dead bodies found in house in Barnala

ਥਾਣਾ ਸਿਟੀ 1 ਦੇ ਮੁਖੀ ਬਲਜੀਤ ਸਿੰਘ ਮੌਕੇ ਦਾ ਕਹਿਣਾ ਹੈ ਕਿ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਵਿੱਚ ਸਿਰਫ਼ ਚਾਰ ਮੈਂਬਰ ਹੀ ਸਨ।

ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਬੀਰ ਸਿੰਘ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਬਿਮਾਰ ਸੀ। ਉਸਨੇ ਆਪਣੀ ਮਾਂ, ਬਾਅਦ ਵਿੱਚ ਆਪਣੇ ਕੁੱਤੇ ਅਤੇ ਧੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰਖਵਾਇਆ ਗਿਆ ਹੈ।

 

Media PBN Staff

Media PBN Staff

Leave a Reply

Your email address will not be published. Required fields are marked *