ਵੱਡਾ ਝਟਕਾ! ਮੋਬਾਈਲ ਰੀਚਾਰਜ ਹੋਣਗੇ ਮਹਿੰਗੇ
Mobile Recharge Hike 2025 : ਭਾਰਤ ਦੇ ਕਰੋੜਾਂ ਮੋਬਾਈਲ ਯੂਜਰ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੇਕਰ ਤੁਸੀਂ ਵੀ ਮੋਬਾਈਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਮੌਜੂਦਾ ਰੀਚਾਰਜ ਪਲਾਨ ਨਾਲ ਤੁਹਾਡੀ ਜੇਬ ਪਹਿਲਾਂ ਹੀ ਢਿੱਲੀ ਹੋ ਰਹੀ ਸੀ, ਪਰ ਹੁਣ ਇਹ ਹੋਰ ਢਿੱਲੀ ਹੋਣ ਵਾਲੀ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਦੇਸ਼ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਜਲਦੀ ਹੀ ਆਪਣੇ ਰੀਚਾਰਜ ਪਲਾਨ ਮਹਿੰਗੇ ਕਰਨ ਦੀ ਤਿਆਰੀ ਕਰ ਰਹੀਆਂ ਹਨ।
ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਦੇ ਪ੍ਰਮੁੱਖ ਟੈਲੀਕਾਮ ਆਪਰੇਟਰ ਭਾਰਤੀ ਏਅਰਟੈੱਲ, ਰਿਲਾਇੰਸ ਜੀਓ ਅਤੇ ਵੋਡਾਫੋਨ ਆਈਡੀਆ (Vi) ਇਸ ਸਾਲ ਦੇ ਅੰਤ ਤੱਕ ਇੱਕ ਵਾਰ ਫਿਰ ਟੈਰਿਫ ਵਾਧੇ ਦਾ ਐਲਾਨ ਕਰ ਸਕਦੇ ਹਨ। ਸਾਲ 2025 ਦੇ ਅੰਤ ਤੱਕ ਪ੍ਰੀਪੇਡ ਅਤੇ ਪੋਸਟਪੇਡ ਪਲਾਨ 10 ਤੋਂ 20 ਪ੍ਰਤੀਸ਼ਤ ਤੱਕ ਵਧ ਸਕਦੇ ਹਨ।
2025 ਵਿੱਚ ਟੈਰਿਫ ਵਾਧੇ ਦੀ ਸੰਭਾਵਨਾ
ਪੋਰਟ ਦੇ ਅਨੁਸਾਰ, ਟੈਲੀਕਾਮ ਕੰਪਨੀਆਂ ਨਵੰਬਰ-ਦਸੰਬਰ 2025 ਦੇ ਆਸਪਾਸ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਭਾਰਤੀ ਟੈਲੀਕਾਮ ਕੰਪਨੀਆਂ ਦਸੰਬਰ 2025 ਤੱਕ ਟੈਰਿਫ ਵਿੱਚ 10 ਤੋਂ 20 ਪ੍ਰਤੀਸ਼ਤ ਵਾਧਾ ਕਰ ਸਕਦੀਆਂ ਹਨ।ਇਹ ਪਿਛਲੇ ਛੇ ਸਾਲਾਂ ਵਿੱਚ ਚੌਥੀ ਵਾਰ ਹੋਵੇਗਾ ਜਦੋਂ ਮੋਬਾਈਲ ਟੈਰਿਫ ਵਿੱਚ ਵਾਧਾ ਹੋਵੇਗਾ। ਇਸ ਤੋਂ ਪਹਿਲਾਂ ਜੁਲਾਈ 2024 ਵਿੱਚ ਕੰਪਨੀਆਂ ਨੇ ਟੈਰਿਫ ਵਿੱਚ 25% ਤੱਕ ਵਾਧਾ ਕੀਤਾ ਸੀ।
ਕਿਉਂ ਮਹਿੰਗੇ ਹੋਣਗੇ ਮੋਬਾਈਲ ਪਲਾਨ?
ਟੈਰਿਫ ਵਾਧੇ ਦਾ ਕਾਰਨ ਟੈਲੀਕਾਮ ਕੰਪਨੀਆਂ ਦੀਆਂ ਲਾਗਤਾਂ ਵਿੱਚ ਵਾਧਾ, 5G ਨੈੱਟਵਰਕ ਦਾ ਵਿਸਥਾਰ ਅਤੇ ਮੁਨਾਫ਼ਾ ਬਣਾਈ ਰੱਖਣ ਦੀ ਮਜਬੂਰੀ ਹੈ। ਭਾਰਤੀ ਏਅਰਟੈੱਲ, ਰਿਲਾਇੰਸ ਜੀਓ ਅਤੇ ਵੋਡਾਫੋਨ ਆਈਡੀਆ ਵਰਗੀਆਂ ਕੰਪਨੀਆਂ ਨੈੱਟਵਰਕ ਵਿਸਥਾਰ, ਸਪੈਕਟ੍ਰਮ ਖਰੀਦ ਅਤੇ ਰੈਗੂਲੇਟਰੀ ਫੀਸਾਂ ਵਿੱਚ ਭਾਰੀ ਨਿਵੇਸ਼ ਕਰ ਰਹੀਆਂ ਹਨ। ਵੋਡਾਫੋਨ ਆਈਡੀਆ ਨੂੰ ਹਾਲ ਹੀ ਵਿੱਚ 36,950 ਕਰੋੜ ਰੁਪਏ ਦੇ ਸਪੈਕਟ੍ਰਮ ਬਕਾਏ ਨੂੰ ਇਕੁਇਟੀ ਵਿੱਚ ਬਦਲਣ ਲਈ ਸਰਕਾਰੀ ਪ੍ਰਵਾਨਗੀ ਮਿਲੀ ਹੈ, ਜਿਸ ਨਾਲ ਸਰਕਾਰ ਦੀ ਹਿੱਸੇਦਾਰੀ ਲਗਭਗ 49% ਹੋ ਗਈ ਹੈ।