ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 3 BDPO ਸਸਪੈਂਡ!
ਚੰਡੀਗੜ੍ਹ-
ਪੰਜਾਬ ਸਰਕਾਰ ਦੇ ਵੱਲੋਂ 3 ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਇਨ੍ਹਾਂ ਬੀਡੀਪੀਓ ਤੇ ਦੋਸ਼ ਹੈ ਕਿ ਇਨ੍ਹਾਂ ਨੇ ਕਥਿਤ ਤੌਰ ਤੇ ਪੰਚਾਇਤੀ ਜ਼ਮੀਨ ਦੀ ਐਫ਼.ਡੀ ਨੂੰ ਗੈਰ ਕਾਨੂੰਨੀ ਢੰਗ ਨਾਲ ਤੋੜਿਆ ਹੈ।
ਇਸ ਮਾਮਲੇ ਵਿੱਚ ਤਿੰਨ ਬੀਡੀਪੀਓ ਜਿਥੇ ਸਸਪੈਂਡ ਕਰ ਦਿੱਤੇ ਗਏ ਹਨ। ਉਥੇ ਹੀ ਇਸ ਮਾਮਲੇ ਨਾਲ ਕਥਿਤ ਤੌਰ ਤੇ ਜੋੜ ਕੇ ਵੇਖੇ ਜਾ ਰਹੇ 6 ਪੰਚਾਇਤ ਸਕੱਤਰ ਨੂੰ ਨੋਟਿਸ ਵੀ ਜਾਰੀ ਹੋਏ ਹਨ।