ਪੰਜਾਬ ਕੈਬਨਿਟ ਸਬ ਕਮੇਟੀ ਨਾਲ ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਯੂਨੀਅਨ ਦੀ ਹੋਈ ਮੀਟਿੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਸਬ ਕਮੇਟੀ ਨਾਲ ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਦੀ ਪੈਨਲ ਮੀਟਿੰਗ ਹੋਈ।
ਇਸ ਪੈਨਲ ਮੀਟਿੰਗ ਵਿੱਚ ਸਬ ਕਮੇਟੀ ਦੇ ਨਾਲ ਨਾਲ ਸੈਕਟਰੀ ਸਿੱਖਿਆ ਵਿਭਾਗ ਕਮਲ ਕਿਸ਼ੋਰ ਯਾਦਵ ਨਾਲ DPI ਸਕੈਡੰਰੀ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਹਾਜ਼ਰ ਸਨ।
ਸਬ ਕਮੇਟੀ ਵੱਲੋ ਸਾਡੇ ਵਿਚਾਰ ਬੜੇ ਸੁਚੱਜੇ ਢੰਗ ਨਾਲ ਸੁਣੇ ਗਏ ਅਤੇ ਸਿੱਖਿਆ ਵਿਭਾਗ ਦੀ ਟੀਮ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਕਿ ਸਾਡੀ ਬੇਰੁਜ਼ਗਾਰਾਂ ਦੀ ਗੱਲ ਸੁਣੀ ਜਾਵੇ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਸਾਡੀ ਯੂਨੀਅਨ ਦੇ 2-3 ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਕਿੱਸੇ ਦੇ ਭਵਿੱਖ ਨਾਲ਼ ਖਿਲਵਾੜ ਨਾ ਹੋਵੇ।
ਆਗੂਆਂ ਨੇ ਦੱਸਿਆ ਕਿ ਸਾਡੀ ਸਬ ਕਮੇਟੀ ਨਾਲ ਮੀਟਿੰਗ ਬਹੁਤ ਹੀ ਵਧੀਆ ਰਹੀ ਸਾਨੂੰ ਸਬ ਕਮੇਟੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਤੋਂ ਪੂਰੀ ਉਮੀਦ ਹੈ ਕਿ ਜਲਦੀ ਹੀ ਸਾਡੇ ਹੱਕ ਵਿੱਚ ਇੱਕ ਚੰਗਾ ਫੈਸਲਾ ਦੇਣਗੇ।
ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਮਾਨਸਾ, ਮੈਡਮ ਕਿਰਨਦੀਪ ਕੌਰ, ਮੈਡਮ ਹਰਕਿਰਤਨ ਕੋਰ ਮਾਨਸਾ, ਕੁਲਦੀਪ ਸਿੰਘ ਮਾਨਸਾ, ਸੁੰਨੀ ਮਾਨਸਾ, ਮੈਡਮ ਪੁਸ਼ਪਿੰਦਰ ਕੌਰ ਅਬੋਹਰ, ਹਰਬੰਸ ਸਿੰਘ ਪਟਿਆਲਾ, ਮਨਦੀਪ ਸੁਨਾਮ, ਜੋਤਇੰਦਰ ਸਿੰਘ, ਚਮਕੌਰ ਸਿੰਘ, ਮਦਨ ਲਾਲ ਅਬੋਹਰ, ਸੰਦੀਪ ਸਿੰਘ ਫਾਜ਼ਿਲਕਾ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਤਾ ਚੌਂਕ, ਜੋਬਨਜੀਤ ਸਿੰਘ ਜੰਡਿਆਲਾ ਗੁਰੂ ਅਤੇ ਹੋਰ ਬਹੁਤ ਸਾਰੇ ਸਾਥੀ ਅਲੱਗ ਅਲੱਗ ਜਿਲ੍ਹਿਆਂ ਤੋਂ ਹਾਜ਼ਰ ਹੋਏ।