All Latest NewsNews FlashPunjab News

ਸਿੱਖਿਆ ਵਿਭਾਗ ਵੱਲੋਂ 4 ਸਾਲਾਂ ਬਾਅਦ ਮੈਰਿਟ ਲਿਸਟਾਂ ਰਿਵਾਈਜ਼; 100 ਅੰਗਰੇਜ਼ੀ ਅਧਿਆਪਕਾਂ ਦੇ ਨਾਮ ਮੈਰਿਟ ਲਿਸਟਾਂ ‘ਚੋਂ ਬਾਹਰ

 

ਦਲਜੀਤ ਕੌਰ, ਚੰਡੀਗੜ੍ਹ/ਸੰਗਰੂਰ

2392 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਯੁੱਧਜੀਤ ਸਿੰਘ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਦਲਾਅ ਦਾ ਨਾਅਰਾ ਲੈ ਕੇ ਆਈ ਪੰਜਾਬ ਸਰਕਾਰ ਨਿੱਤ ਆਵਦੇ ਨਵੇਂ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ।

ਉਨ੍ਹਾਂ ਕਿਹਾ ਕਿ ਘਰ-ਘਰ ਰੋਜ਼ਗਾਰ ਦਾ ਵਾਅਦਾ ਲੈ ਕੇ ਆਈ ਇਹ ਸਰਕਾਰ ਨੇ ਪਿਛਲੇ 4 ਸਾਲਾਂ ਤੋਂ ਨੌਕਰੀ ਕਰ ਰਹੇ 899 ਮਾਸਟਰ ਕੇਡਰ ਭਰਤੀ ਦੇ ਅਧਿਆਪਕ ਜਿਨ੍ਹਾਂ ਨੇ ਪਿਛਲੇ ਇੱਕ ਸਾਲ ਪਹਿਲਾਂ ਆਪਣਾ ਪਰਖ ਕਾਲ ਸਮਾਂ ਵੀ ਪੂਰਾ ਕਰ ਲਿਆ ਹੈ ਬਾਰੇ ਅਜਿਹਾ ਫੈਸਲਾ ਕੀਤਾ ਕਿ ਉਹ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ।

ਸਿੱਖਿਆ ਵਿਭਾਗ ਵੱਲੋਂ ਇਸ ਭਰਤੀ ਨਾਲ ਸੰਬੰਧਤ ਅੰਗਰੇਜ਼ੀ ਵਿਸ਼ੇ ਦੀਆਂ 899 ਅਸਾਮੀਆਂ ਸਬੰਧੀ ਮੈਰਿਟ ਲਿਸਟਾਂ ਰਿਵਾਇਜ ਕਰਕੇ 100 ਤੋਂ ਵੱਧ ਅਧਿਆਪਕਾਂ ਦੇ ਨਾਮ ਲਿਸਟਾਂ ਵਿੱਚੋਂ ਬਾਹਰ ਕੱਢ ਕੇ ਰਿਵਾਇਜਡ ਮੈਰਿਟ ਸਿਲੈਕਸਨ ਸੂਚੀ ਜਾਰੀ ਕਰ ਦਿੱਤੀ।

ਜਦਕਿ ਇਸ ਭਰਤੀ ਨੂੰ ਮੁਕੰਮਲ ਕਰਨ ਤੋਂ ਬਾਅਦ ਬੰਦ ਕਰਨ ਦਾ ਨੋਟਿਸ ਵੀ ਕੁਝ ਸਮਾਂ ਪਹਿਲਾਂ ਜਾਰੀ ਕੀਤਾ ਜਾ ਚੁੱਕਾ ਹੈ। ਵਿਭਾਗ ਵੱਲੋਂ ਭਰਤੀ ਕੀਤੇ ਰੈਗੂਲਰ ਅਧਿਆਪਕਾਂ ਲਈ ਲਏ ਜਾ ਰਹੇ ਅਜਿਹੇ ਫੈਸਲਿਆਂ ਕਾਰਨ ਸਾਰਾ ਅਧਿਆਪਕ ਵਰਗ ਸਹਿਮ ਦੇ ਮਾਹੌਲ ਵਿੱਚ ਹੈ ਕਿਉਕਿ ਉਹਨਾਂ ਦੀ ਮਿਹਨਤ ਨਾਲ ਲਈ ਗਈ ਨੌਕਰੀ ਜਿਸ ਉਪਰ ਉਹਨਾਂ ਦਾ ਅਤੇ ਉਹਨਾਂ ਦੇ ਪੂਰੇ ਪਰਿਵਾਰਾਂ ਦਾ ਭਵਿੱਖ ਨਿਰਭਰ ਹੈ, ਨੂੰ ਆਪਣੇ ਹੱਥੋਂ ਜਾਣ ਨਹੀਂ ਦੇ ਸਕਦੇ।

ਇਸ ਸੰਬੰਧੀ 2392 ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਇਹਨਾ ਲਿਸਟ ਚੋ ਬਾਹਰ ਕੀਤੇ ਗਏ ਅਧਿਆਪਕਾਂ ਦੇ ਭਵਿੱਖ ਨਾਲ ਕਿਸੇ ਤਰਾਂ ਦਾ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਦੇ ਮਾੜੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ ਅਧਿਆਪਕਾਂ ਕੋਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਇੱਕੋ ਇੱਕ ਰੁਜ਼ਗਾਰ ਨੂੰ ਉਹ ਕਦੇ ਵੀ ਆਪਣੇ ਹੱਥੋਂ ਨਹੀਂ ਜਾਣ ਦੇਣਗੇ, ਜੇਕਰ ਇਸ ਕਾਰਨ ਕਿਸੇ ਵੀ ਅਧਿਆਪਕ ਜਾਂ ਉਸਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਇਸ ਦੀ ਸਿੱਧੇ ਤੌਰ ਜ਼ਿੰਮੇਵਾਰ ਹੋਵੇਗੀ।

ਉਨ੍ਹਾਂ ਕਿਹਾ ਕਿ ਵਿਭਾਗ ਜਲਦ ਤੋਂ ਜਲਦ ਰਿਵਾਇਜ ਕੀਤੀਆਂ ਲਿਸਟਾਂ ਵਿੱਚ ਪਿਛਲੇ 4 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਦੇ ਨਾਮ ਸ਼ਾਮਲ ਕਰਕੇ ਮੈਰਿਟ ਲਿਸਟਾਂ ਜਾਰੀ ਕਰੇ ਨਹੀਂ ਤਾਂ ਸਰਕਾਰ ਖਿਲਾਫ ਪੂਰੇ ਪੰਜਾਬ ਅੰਦਰ ਤਿੱਖੇ ਸੰਘਰਸ਼ ਕੀਤੇ ਜਾਣਗੇ।

ਇਸ ਸਮੇ ਸੂਬਾ ਪ੍ਰਧਾਨ ਯੁੱਧਜੀਤ ਸਿੰਘ, ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਫਿਰੋਜ਼ਪੁਰ, ਸੰਜੀਵ ਗਰਗ ਮਾਨਸਾ, ਜਗਜੀਤ ਫਾਜ਼ਿਲਕਾ, ਮਨਦੀਪ ਬਠਿੰਡਾ, ਗੁਰਸੇਵਕ ਸਿੰਘ, ਦੀਪਕ ਅਟਲ, ਜਗਦੀਸ਼ ਕੁਮਾਰ, ਲਾਭਪ੍ਰੀਤ ਸਿੰਘ ਆਗੂ ਮੌਜੂਦ ਸਨ।

 

Leave a Reply

Your email address will not be published. Required fields are marked *