ਵੱਡੀ ਖਬਰ: ਮਹਿਰੂਮ ਕਾਮਰੇਡ ਬਲਵਿੰਦਰ ਸਿੰਘ ਬੇਟੇ ‘ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ
ਭਿੱਖੀਵਿੰਡ
ਅਣਪਛਾਤਿਆਂ ਵੱਲੋਂ ਸ਼ੋਰੀਆ ਚੱਕਰ ਵਿਜੇਤਾ ਮਹਿਰੂਮ ਕਾਮਰੇਡ ਬਲਵਿੰਦਰ ਸਿੰਘ ਦੇ ਬੇਟੇ ਗਗਨਦੀਪ ਸਿੰਘ ਤੇ ਕੀਤੀ ਫਾਇਰਿੰਗ ਦੌਰਾਨ ਗਗਨਦੀਪ ਵਾਲ ਵਾਲ ਬਚ ਗਿਆ। ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਆਪਣੇ ਨਿਜੀ ਗਨਮੈਨ ਸਰਵਨ ਸਿੰਘ ਨਾਲ ਗਗਨਦੀਪ ਸਿੰਘ ਗੱਡੀ ਵਿੱਚ ਸਵਾਰ ਹੋ ਕੇ ਭਿੱਖੀਵਿੰਡ ਤੋਂ ਘਰ ਜਾ ਰਿਹਾ ਸੀ।
ਜਦੋਂ ਮੇਨ ਸੜਕ ਨਜਦੀਕ ਬੇਦੀ ਰਾਈਸ ਮਿੱਲ ਨਜਦੀਕ ਜਰੂਰੀ ਕੰਮ ਲਈ ਉਤਰਿਆ ਤਾਂ ਅਚਾਨਕ ਪਿੱਛੋਂ ਆ ਰਹੀ ਕਾਰ ਸਵਾਰ ਤਿੰਨ ਨੌਜਵਾਨ ਵਿਅਕਤੀਆਂ ਵੱਲੋਂ ਸਿੱਧੇ ਫਾਇਰ ਕੀਤੇ ਤਾਂ ਗਗਨਦੀਪ ਸਿੰਘ ਨੇ ਮੌਕੇ ਨੂੰ ਭਾਂਪਦਿਆਂ ਭੱਜ ਕੇ ਗੱਡੀ ਵਿੱਚ ਬੈਠ ਕੇ ਜਾਨ ਬਚਾ ਲਈ।
ਜਦੋਂ ਕਿ ਗੋਲੀਆਂ ਗੱਡੀ ਦੇ ਵਿੱਚ ਟਾਇਰ ਵਿੱਚ ਲੱਗ ਜਾਣ ਤੇ ਅਣਪਛਾਤੇ ਕਾਰ ਸਵਾਰ ਵਿਅਕਤੀ ਕਾਰ ਸਮੇਤ ਫਰਾਰ ਹੋ ਗਏ। ਦੱਸਣਯੋਗ ਹੈ ਕਿ ਸ਼ੋਰੀਆ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਮਗਰੋਂ ਪੁਲਿਸ ਪ੍ਰਸ਼ਾਸਨ ਵੱਲੋਂ ਗਨਮੈਨ ਮੁਹਈਆ ਕਰਵਾਏ ਗਏ ਸਨ।
ਗਗਨਦੀਪ ਸਿੰਘ ਦੀ ਮਾਤਾ ਸ਼ੋਰੀਆ ਚੱਕਰ ਵਿਜੇਤਾ ਜਗਦੀਸ਼ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ, DGP ਗੌਰਵ ਯਾਦਵ, ਐਸਐਸਪੀ ਤਰਨ ਤਾਰਨ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਪੂਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।