All Latest NewsNews FlashPunjab News

Canada News: ਕੈਨੇਡਾ ‘ਚ ਫੈਸਟੀਵਲ ਦੌਰਾਨ ਵਾਪਰਿਆ ਵੱਡਾ ਹਾਦਸਾ; ਕਈ ਲੋਕਾਂ ਦੀ ਮੌਤ

 

Canada News: ਕੈਨੇਡਾ ਵਿੱਚ ਲਗਾਤਾਰ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਸੜਕ ਹਾਦਸਿਆਂ ਵਿੱਚ ਜਿੱਥੇ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਤਿਉਹਾਰਾਂ ਦੇ ਦੌਰਾਨ ਵੀ ਹਾਦਸੇ ਵਾਪਰਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਤਾਜਾ ਜਾਣਕਾਰੀ ਅਨੁਸਾਰ, ਕੈਨੇਡਾ ਦੇ ਵੈਨਕੂਵਰ ਵਿੱਚ ਆਯੋਜਿਤ ਲੈਪੂ ਲੈਪੂ ਫਿਲੀਪੀਨੋ ਫੈਸਟੀਵਲ ਦੌਰਾਨ ਇੱਕ ਭਿਆਨਕ ਹਾਦਸਾ ਵਾਪਰਿਆ। ਤਿਉਹਾਰ ਦੌਰਾਨ ਇੱਕ ਤੇਜ਼ ਰਫ਼ਤਾਰ SUV ਭੀੜ ਵਿੱਚ ਵੱਜੀ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

ਵੈਨਕੂਵਰ ਪੁਲਿਸ ਵਿਭਾਗ (VPD) ਦੇ ਅਨੁਸਾਰ, ਇਹ ਘਟਨਾ ਭਾਰਤੀ ਸਮੇਂ ਅਨੁਸਾਰ ਐਤਵਾਰ ਨੂੰ ਵਾਪਰੀ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਘਟਨਾ (ਕੈਨੇਡਾ ਸਮੇਂ ਅਨੁਸਾਰ) ਰਾਤ 8 ਵਜੇ ਤੋਂ ਬਾਅਦ ਕੂਵਰ ਦੇ ਈਸਟ 41ਵੇਂ ਐਵੇਨਿਊ ਅਤੇ ਫਰੇਜ਼ਰ ਸਟਰੀਟ ਦੇ ਨੇੜੇ ਸ਼ਨੀਵਾਰ ਵਾਪਰੀ।

ਪੁਲਿਸ ਨੇ ਐਸਯੂਵੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਥੇ ਲੈਪੂ ਲੈਪੂ ਡੇ ਬਲਾਕ ਪਾਰਟੀ ਮਨਾਈ ਜਾ ਰਹੀ ਸੀ, ਜੋ ਕਿ ਫਿਲੀਪੀਨਜ਼ ਦੇ ਪਹਿਲੇ ਰਾਸ਼ਟਰੀ ਨਾਇਕ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਾਲਾਨਾ ਸਮਾਗਮ ਸੀ।

ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਿਹਾ, “ਸ਼ਨੀਵਾਰ ਰਾਤ 8 ਵਜੇ ਤੋਂ ਠੀਕ ਬਾਅਦ, ਇੱਕ ਡਰਾਈਵਰ ਨੇ ਈ. 41ਵੇਂ ਐਵੇਨਿਊ ਅਤੇ ਫਰੇਜ਼ਰ ਦੇ ਨੇੜੇ ਇੱਕ ਸਟ੍ਰੀਟ ਫੈਸਟੀਵਲ ਵਿੱਚ ਭੀੜ ‘ਤੇ ਇੱਕ SUV ਚੜ੍ਹਾ ਦਿੱਤੀ, ਜਿਸ ਨਾਲ ਕਈ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।”

ਘਟਨਾ ਤੋਂ ਤੁਰੰਤ ਬਾਅਦ, ਮੌਕੇ ਤੋਂ ਕਈ ਭਿਆਨਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ। ਵੀਡੀਓ ਵਿੱਚ ਕਈ ਪੀੜਤ ਜ਼ਮੀਨ ‘ਤੇ ਪਏ ਦਿਖਾਈ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਮਰ ਚੁੱਕੇ ਸਨ ਜਾਂ ਗੰਭੀਰ ਜ਼ਖਮੀ ਸਨ। ਖ਼ਬਰ ਸ੍ਰੋਤ- ਪੀਟੀਸੀ

 

Leave a Reply

Your email address will not be published. Required fields are marked *