All Latest NewsNews FlashPunjab News

ਨੌਜਵਾਨਾਂ ਤੋਂ ਵੋਟਾਂ ਲੈ ਕੇ ਰੁਜ਼ਗਾਰ ਦੇਣ ਦੇ ਹੱਕ ਤੋਂ ਨਾ ਭੱਜੇ ਸਰਕਾਰ:-ਢਾਬਾਂ, ਸਟਾਲਿਨ ਲਮੋਚੜ

 

ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਪਿੰਡ ਕਾਠਗੜ੍ਹ ਅਤੇ ਚੱਕ ਖੀਵਾ ‘ਚ ਸਰਬ ਭਾਰਤ ਨੌਜਵਾਨ ਸਭਾ ਦਾ ਯੂਨਿਟ ਕਾਇਮ!

ਪੰਜਾਬ ਨੈੱਟਵਰਕ, ਜਲਾਲਾਬਾਦ

ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਨੌਜਵਾਨਾਂ ਦੇ ਪੱਕੇ ਰੁਜ਼ਗਾਰ ਦੀ ਗਾਰੰਟੀ ਲਈ ਦੇਸ਼ ਦੀ ਪਾਰਲੀਮੈਂਟ ਵਿੱਚ “ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਰੰਟੀ ਐਕਟ (ਬਨੇਗਾ) ਕਾਨੂੰਨ ਪਾਸ ਕਰਵਾਉਣ ਲਈ ਉਹਨਾਂ ਨੂੰ ਲਾਮਬੰਦ ਕਰਨ ਲਈ ਪਿੰਡ-ਪਿੰਡ ਸਰਬ ਭਾਰਤ ਨੌਜਵਾਨ ਸਭਾ ਦੇ ਯੂਨਿਟ ਕਾਇਮ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਕਾਠਗੜ੍ਹ ਅਤੇ ਪਿੰਡ ਚੱਕ ਖੀਵਾ ਵਿਖੇ ਸਰਬ ਭਾਰਤ ਨੌਜਵਾਨ ਸਭਾ ਦੀ ਇਕਾਈਆਂ ਕਾਇਮ ਕਰਕੇ ਨੌਜਵਾਨਾਂ ਦੀ ਚੋਣ ਕੀਤੀ ਗਈ।

ਇਸ ਮੌਕੇ ਨੌਜਵਾਨਾਂ ਦੀਆਂ ਕੀਤੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ “ਬਨੇਗਾ” ਕਾਨੂੰਨ ਪਾਸ ਕਰਵਾਉਣ ਲਈ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਬਨੇਗਾ ਪ੍ਰਾਪਤੀ ਮੁਹਿੰਮ ਚਲਾਈ ਗਈ ਹੈ।

ਸਾਥੀ ਢਾਬਾਂ ਅਤੇ ਸਾਥੀ ਸਟਾਲਣ ਨੇ ਸੱਤਾ ਤੇ ਬਿਰਾਜ਼ਮਾਨ ਅਤੇ ਸੱਤਾ ਤੇ ਬਿਰਾਜਮਾਨ ਰਹੀਆਂ ਸਰਕਾਰਾਂ ‘ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਲੋਕਤੰਤਰੀ ਢਾਂਚੇ ਵਿੱਚ ਵੋਟਾਂ ਰਾਹੀਂ ਸਰਕਾਰਾਂ ਸੱਤਾ ਤੇ ਆਉਂਦੀਆਂ ਹਨ ਅਤੇ ਇਹਨਾਂ ਵਿੱਚੋਂ ਬਹੁ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ ਜੋ ਇੱਕ ਤਬਦੀਲੀ ਦਾ ਮੁੱਢ ਬਣਦੀ ਹੈ। ਉਹਨਾਂ ਕਿਹਾ ਕਿ ਜਦੋਂ ਸਰਕਾਰਾਂ ਨੂੰ ਨੌਜਵਾਨ ਵੋਟਾਂ ਪਾ ਕੇ ਸੱਤਾ ਤੇ ਬਿਠਾਉਂਦੇ ਹਨ, ਤਾਂ ਫਿਰ ਉਹਨਾਂ ਦੇ ਰੁਜ਼ਗਾਰ ਦੀ ਗਾਰੰਟੀ ਲਈ ਕਾਨੂੰਨ ਬਣਾਉਣ ਤੋਂ ਸਰਕਾਰਾਂ ਕਿਉਂ ਭੱਜ ਰਹੀਆਂ ਹਨ।

ਉਹਨਾਂ ਕਿਹਾ ਕਿ ਭਵਿੱਖ ਵਿੱਚ ਪਿੰਡ ਪਿੰਡ ਨੌਜਵਾਨ ਰੁਜ਼ਗਾਰ ਦੀ ਗਾਰੰਟੀ ਦੇ ਕਾਨੂੰਨ ਲਈ ਹਰ ਇੱਕ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਨਗੇ।

ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਦੇ ਪ੍ਰਧਾਨ ਅਸ਼ੋਕ ਢਾਬਾਂ, ਬਲਾਕ ਮੀਤ ਪ੍ਰਧਾਨ ਲਵਪ੍ਰੀਤ ਕਾਠਗੜ੍ਹ ਅਤੇ ਨੌਜਵਾਨ ਆਗੂ ਐਡਵੋਕੇਟ ਅਮਨ ਕੰਬੋਜ ਨੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਹਰ ਪਿੰਡਾਂ ਵਿੱਚ ਯੂਨਿਟ ਕਾਇਮ ਕਰਵਾਉਣ ਲਈ ਅਗਵਾਈ ਕਰਨ। ਇਸ ਮੌਕੇ ਹੋਰਾਂ ਤੋਂ ਇਲਾਵਾ ਸੁਰਿੰਦਰ ਬਾਹਮਣੀ ਵਾਲਾ ਅਤੇ ਰਾਜ ਟਾਹਲੀ ਵਾਲਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਇਕਾਈ ਕਾਠਗੜ੍ਹ ਦੀ ਚੋਣ ਕੀਤੀ ਗਈ ਅਤੇ ਲਵਪ੍ਰੀਤ ਸਿੰਘ ਨੂੰ ਪਿੰਡ ਦਾ ਪ੍ਰਧਾਨ, ਕਰਨਪ੍ਰੀਤ ਸਿੰਘ ਸਕੱਤਰ, ਦਵਿੰਦਰ ਸਿੰਘ,ਗੁਰਪ੍ਰੀਤ ਸਿੰਘ ਕ੍ਰਮਵਾਰ ਮੀਤ ਪ੍ਰਧਾਨ, ਸੰਜੂ ਸਿੰਘ, ਬਲਵਿੰਦਰ ਸਿੰਘ ਕ੍ਰਮਵਾਰ ਮੀਤ ਸਕੱਤਰ ਅਤੇ ਲਵਪ੍ਰੀਤ ਸਿੰਘ ਨੂੰ ਖਜਾਨਚੀ ਚੁਣਿਆ ਗਿਆ।

ਇਸੇ ਤਰ੍ਹਾਂ ਇਕਾਈ ਚੱਕ ਖੀਵਾ ਦਾ ਸੁਖਵਿੰਦਰ ਸਿੰਘ ਨੂੰ ਨੌਜਵਾਨ ਸਭਾ ਦਾ ਪ੍ਰਧਾਨ,ਮਾਂਟੂ ਸਿੰਘ ਸਕੱਤਰ, ਮਨਜੋਤ ਕੌਰ,ਪਰਮਜੀਤ ਸਿੰਘ, ਸੁਖਰਾਜ ਸਿੰਘ ਕ੍ਰਮਵਾਰ ਮੀਤ ਪ੍ਰਧਾਨ, ਸੁਖਚੈਨ ਸਿੰਘ, ਗੁਰਨਾਮ ਸਿੰਘ ਤੇ ਅਰਸ਼ਦੀਪ ਸਿੰਘ ਕ੍ਰਮਵਾਰ ਮੀਤ ਸਕੱਤਰ ਅਤੇ ਸੰਦੀਪ ਸਿੰਘ ਨੂੰ ਖਿਜਾਨਚੀ ਚੁਣਿਆ ਗਿਆ।

 

Leave a Reply

Your email address will not be published. Required fields are marked *