Ferozepur News: ਪਾਕਿਸਤਾਨੀ ਡਰੋਨ ਹਮਲੇ ‘ਚ ਵਿਅਕਤੀ ਦੀ ਮੌਤ..! ਪਤਨੀ ਨੇ ਦੋ ਮਹੀਨੇ ਪਹਿਲਾਂ ਤੋੜਿਆ ਸੀ ਦਮ
Ferozepur News: ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ (55) ਵਾਸੀ ਖਾਈ ਫੇਮੇ, ਫਿਰੋਜ਼ਪੁਰ ਵਜੋਂ ਹੋਈ ਹੈ..
Ferozepur News: ਭਾਰਤ-ਪਾਕਿਸਤਾਨ ਜੰਗ ਵਿਚਾਲੇ 9 ਮਈ ਦੀ ਰਾਤ ਨੂੰ ਹੋਏ ਪਾਕਿਸਤਾਨ ਦੇ ਡਰੋਨ ਅਟੈਕ ‘ਚ ਜ਼ਖਮੀ ਫਿਰੋਜ਼ਪੁਰ ਦੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ (55) ਵਾਸੀ ਖਾਈ ਫੇਮੇ, ਫਿਰੋਜ਼ਪੁਰ ਵਜੋਂ ਹੋਈ ਹੈ। 2 ਮਹੀਨੇ ਪਹਿਲਾਂ ਮ੍ਰਿਤਕ ਦੀ ਪਤਨੀ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੇ ਘਰ ‘ਤੇ 9 ਮਈ ਦੀ ਰਾਤ ਪਾਕਿਸਤਾਨੀ ਡਰੋਨ ਨਾਲ ਹਮਲਾ ਹੋਇਆ ਸੀ, ਜਿਸ ਨਾਲ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ ਸਨ।
ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਪਿੰਡ ਖਾਈ ਫੇਮੇ ਦੀ ਰਹਿਣ ਵਾਲੀ ਸੁਖਵਿੰਦਰ ਕੌਰ 100 ਫ਼ੀਸਦੀ ਜਲ ਚੁੱਕੀ ਸੀ, ਜਿਸ ਨੂੰ ਬਚਾਇਆ ਨਹੀਂ ਜਾ ਸਕਿਆ।
ਉੱਥੇ ਹੀ ਉਨ੍ਹਾਂ ਦੇ ਪਤੀ ਲਖਵਿੰਦਰ ਸਿੰਘ 70% ਤੱਕ ਸੜ੍ਹ ਚੁੱਕੇ ਸਨ, ਜਿਨ੍ਹਾਂ ਨੇ ਰਾਤ ਦਮ ਤੋੜ ਦਿੱਤਾ। ਲਖਵਿੰਦਰ ਸਿੰਘ ਦਾ ਅੰਤਿਮ ਸਸਕਾਰ ਅੱਜ ਫਿਰੋਜ਼ਪੁਰ ਵਿਖੇ ਕੀਤਾ ਜਾਵੇਗਾ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸ਼ੁਰੂ ਕੀਤਾ ਸੀ ਆਪਰੇਸ਼ਨ ਸਿੰਦੂਰ
ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ‘ਚ ਭਾਰਤ ਦੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਵੱਲੋਂ ਬਾਰਡਰ ‘ਤੇ ਗੋਲੀਬਾਰੀ, ਡਰੋਨ ਤੇ ਮਿਸਾਇਲ ਹਮਲੇ ਕੀਤੇ ਗਏ। ਇਸ ਦੌਰਾਨ ਬਾਰਡਰ ਨਾਲ ਲੱਗਦੇ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੇ ਇੱਕ ਘਰ ‘ਤੇ ਪਾਕਿਸਤਾਨੀ ਡਰੋਨ ਹਮਲਾ ਹੋਇਆ ਸੀ।
ਇਹ ਘਰ ਲਖਵਿੰਦਰ ਸਿੰਘ ਦਾ ਸੀ। ਡਰੋਨ ਡਿੱਗਣ ਨਾਲ ਕਾਰ ਨੂੰ ਅੱਗ ਲੱਗ ਗਈ। ਇਸ ਡਰੋਨ ਹਮਲੇ ‘ਚ ਲਖਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਤੇ ਪੁੱਤਰ ਜਸਵੰਤ ਸਿੰਘ ਬੁਰੀ ਤਰ੍ਹਾਂ ਝੁਲਸ ਗਏ ਸਨ।
ਕੁੱਝ ਦਿਨਾਂ ਬਾਅਦ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਸੀ, ਜਦੋਂਕਿ ਦੋ ਮਹੀਨੇ ਬਾਅਦ ਹੁਣ ਸੁਖਵਿੰਦਰ ਕੌਰ ਦੇ ਪਤੀ ਲਖਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ।

