ਵੱਡੀ ਖ਼ਬਰ: ਲੁਧਿਆਣਾ ਚੋਣ ‘ਚ ਰਾਸ਼ਨ ਦੀ ਐਂਟਰੀ! ਸੰਗਰੂਰ ਤੋਂ ਆਈਆਂ ਰਾਸ਼ਨ ਦੀਆਂ ਬੋਰੀਆਂ
Punjab News –
ਅੱਜ ਲੁਧਿਆਣਾ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਉਥੇ ਹੀ ਬੀਤੀ ਰਾਤ ਕਾਂਗਰਸੀ ਉਮੀਦਵਾਰ ਆਸ਼ੂ ਦੀ ਪਤਨੀ ਦੇ ਵੱਲੋਂ ਰਾਸ਼ਨ ਵਾਲਾ ਟੈਂਪੂ ਫੜ ਲਿਆ ਗਿਆ ਮੌਕੇ ਤੇ ਪੁਲਿਸ ਵੀ ਬੁਲਾ ਲਈ ਅਤੇ ਚੋਣ ਅਧਿਕਾਰੀ ਵੀ ਸੱਦ ਲਏ।
ਮਾਮਲਾ ਇੰਨਾ ਗਰਮਾ ਗਿਆ ਕਿ ਆਸ਼ੂ ਦੀ ਪਤਨੀ ਨੇ ਆਖਿਆ, ਜਿਨਾਂ ਨੂੰ ਰਾਸ਼ਨ ਵੰਡਿਆ ਹੈ, ਉਹਨਾਂ ਦੇ ਘਰੋਂ ਰਾਸ਼ਨ ਵਾਪਸ ਲੈ ਕੇ ਟੈਂਪੂ ਵਿੱਚ ਭਰਿਆ ਜਾਵੇ ਅਤੇ ਜਿੰਮੇਵਾਰ ਲੋਕਾਂ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ।
ਪੰਜਾਬੀ ਜਾਗਰਣ ਦੀ ਖਬਰ ਮੁਤਾਬਕ, ਟੈਂਪੂ ਫੜਨ ਤੋਂ ਬਾਅਦ ਆਸ਼ੂ ਦੀ ਪਤਨੀ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕੀਤੀ।
ਮਮਤਾ ਆਸ਼ੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਮ ਨਗਰ ਦੇ ਇੱਕ ਘਰ ’ਚ ਰਾਸ਼ਨ ਦੀਆਂ 50 ਤੋਂ 60 ਬੋਰੀਆਂ ਰੱਖੀਆਂ ਗਈਆਂ ਹਨ, ਜਿਸ ’ਚ ਰਾਸ਼ਨ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਸ਼ਨ ਖ਼ਾਲੀ ਕਰ ਕੇ ਵਾਪਸ ਜਾਂਦੇ ਟੈਂਪੂ ਚਾਲਕ ਨੂੰ ਕਾਂਗਰਸੀਆਂ ਨੈ ਪਿੱਛਾ ਕਰ ਕੇ ਘੇਰ ਲਿਆ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ’ਚ ਫੜੀਆਂ ਗਈਆਂ ਰਾਸ਼ਨ ਦੀਆਂ ਬੋਰੀਆਂ ਸੰਗਰੂਰ ਦੀ ਕੰਪਨੀ ਦੀਆਂ ਹਨ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਟੈਂਪੂ ਨੂੰ ਬਿਨਾਂ ਮੁਕੱਦਮਾ ਦਰਜ ਕੀਤੇ ਥਾਣੇ ਲੈ ਕੇ ਜਾਣ ਦੀ ਗੱਲ ਆਖੀ ਤਾਂ ਮਮਤਾ ਆਸ਼ੂ ਨੇ ਦੋ ਟੁੱਕ ਕਿਹਾ ਕਿ ਪਹਿਲਾਂ ਔਰਤ ਦੇ ਘਰ ’ਚ ਉਤਾਰਿਆਂ ਗਿਆ ਰਾਸ਼ਨ ਜ਼ਬਤ ਕਰ ਕੇ ਟੈਂਪੂ ’ਚ ਲੋਡ ਕੀਤਾ ਜਾਵੇ। ਉਸ ਤੋਂ ਬਾਅਦ ਟਰੱਕ ਥਾਣੇ ਭੇਜਿਆ ਜਾਵੇਗਾ।
ਮਮਤਾ ਆਸ਼ੂ ਨੇ ਕਿਹਾ ਕਿ ਪੁਲਿਸ ’ਤੇ ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਹੈ ਕਿਉਂਕਿ ਪੁਲਿਸ ਨੇ ਸਾਡੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਬਜਾਏ ਕਾਂਗਰਸੀਆਂ ਨਾਲ ਹੀ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ। ਚੋਣ ਕਮਿਸ਼ਨ ਨੂੰ ਬੂਥਾਂ ’ਤੇ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸੂਚੀ ਸੌਂਪਣ ਦੀ ਮੰਗ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਕਮਿ਼ਸ਼ਨ ਨੂੰ ਦੂਸਰੀ ਸ਼ਿਕਾਇਤ ਕੀਤੀ ਹੈ।
ਜਿਸ ਵਿਚ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅੰਦਰ ਸੀਆਰਪੀਐਫ਼ ਤਾਇਨਾਤ ਕੀਤੀ ਜਾਵੇ, ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਲ ਵੋਟਰਾਂ ਲਈ ਇੱਕ ਨਿਰਪੱਖ, ਡਰਾਉਣ-ਮੁਕਤ ਮਾਹੌਲ ਬਣਾਉਣ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੀਆਰਪੀਐਫ਼ ਦੀ ਤਾਇਨਾਤੀ ਸਾਰੇ ਪੋਲਿੰਗ ਸਟੇਸ਼ਨਾਂ, ਨਾਜ਼ੁਕ ਤੇ ਕਮਜ਼ੋਰ ਬੂਥਾਂ, ਪੋਲਿੰਗ ਸਟੇਸ਼ਨ ਦੇ ਆਲੇ-ਦੁਆਲੇ ਤੇ ਸੰਵੇਦਨਸ਼ੀਲ ਜ਼ੋਨ ਵਿੱਚ ਤਾਇਨਾਤ ਕੀਤੀ ਜਾਵੇ।