ਆਪਣੇ ਘਰਾਂ ਦੀ ਛੱਤਾਂ ‘ਤੇ ਕਟੋਰੇ ਰੱਖੋ… ਤਾਂ ਜੋ ਬੇਜ਼ਬਾਨਾਂ ਦੀ ਪਿਆਸ ਬੁਝ ਸਕੇ
Punjab News: – ਅਕਸਰ ਗਰਮੀ ਦੇ ਮੌਸਮ ਵਿੱਚ ਲੋਕ ਘਰੋਂ ਘੱਟ ਨਿਕਲਦੇ ਹਨ ਜਿਸ ਦੇ ਚੱਲਦੇ ਇਨ੍ਹਾਂ ਪੰਛੀਆਂ ਨੂੰ ਪਿਆਸ ਲੱਗਦੀ ਹੈ ‘ਤੇ ਪਾਣੀ ਪੀਣ ਦੀ ਤੰਗੀ ਆਉਂਦੀ ਹੈ ਜ਼ਿਆਦਾਤਰ ਪੰਛੀ ਗਰਮੀ ਵਿਚ ਪਾਣੀ ਬਿਨਾਂ ਮਰ ਜਾਂਦੇ ਹਨ ਅਤੇ ਕੁਝ ਭੁੱਖ ਨਾਲ ਮਰ ਜਾਂਦੇ ਹਨ। ਅਸੀਂ ਆਪਣਾ ਮਨੁੱਖੀ ਫਰਜ਼ ਸਮਝਦੇ ਹੋਏ ਇਨ੍ਹਾਂ ਪੰਛੀਆਂ ਦੀ ਦੇਖਰੇਖ ਲਈ ਇਨ੍ਹਾਂ ਦੀ ਪਿਆਸ ਬੁਝਾਉਣ ਲਈ ਆਪਣੇ ਘਰਾਂ ਦੀ ਛੱਤਾਂ ਉਤੇ ਇਕ ਕਟੋਰੇ ਰੱਖੀਏ ਤਾਂ ਕਿ ਇਨ੍ਹਾਂ ਬੇਜ਼ਬਾਨਾਂ ਦੀ ਪਿਆਸ ਬੁਝ ਸਕੇ।
ਬੀਬੀ ਰਣਜੀਤ ਕੌਰ ਮੋਰਿੰਡਾ (ਨੰਗਲ ਵਾਲੇ) ਨੇ ਕਿਹਾ ਅਸੀਂ ਲੋਕਾਂ ਨੂੰ ਇਹੋ ਅਪੀਲ ਕਰਦੇ ਹਾਂ ਕਿ ਉਹ ਵੀ ਇਨ੍ਹਾਂ ਬੇਜ਼ੁਬਾਨਾਂ ਦੀ ਸੇਵਾ ਕਰਨ ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਹੁਣ ਰੁੱਖ ਬਹੁਤ ਹੀ ਘੱਟ ਰਹਿ ਗਏ ਹਨ। ਜਿਸ ਦੇ ਚੱਲਦੇ ਲੋਕ ਠੰਢੀ ਛਾਂ ਨੂੰ ਤਰਸਦੇ ਹਨ ਉੱਥੇ ਹੀ ਇਹ ਬੇਜ਼ੁਬਾਨ ਵੀ ਗਰਮੀ ਬਹੁਤ ਜ਼ਿਆਦਾ ਹੈ ਜਿਸ ਦੇ ਚੱਲਦੇ ਅਸੀਂ ਲੋਕ ਏ ਸੀ ਕੂਲਰਾਂ ਥੱਲੇ ਜਾ ਕੇ ਬੈਠ ਜਾਂਦੇ ਹਾਂ।
ਪਰ ਇਹ ਬੇਜ਼ੁਬਾਨ ਕਿਸ ਨੂੰ ਜਾ ਕੇ ਆਪਣਾ ਦੁੱਖ ਦੱਸਣ ਇਸ ਕਰਕੇ ਸਾਨੂੰ ਇਹ ਬੇਜ਼ਬਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਜਦੋਂ ਆਪਾ ਆਪਣੀਆਂ ਗੱਡੀਆਂ ਵਗ਼ੈਰਾ ਕਿਤੇ ਲੈਕੇ ਜਾਂਦੇ ਹਾਂ ਤਾਂ ਇੱਕ ਗੱਡੀ ਦੇ ਹੇਠਾ ਵੀ ਨਿੱਗਾ ਮਾਰ ਲੈਣੀ ਚਾਹੀਦੀ ਹੈ ਕਈ ਬਾਰ ਜਾਨਵਰ ਗੱਡੀ ਹੇਠਾ ਆਰਾਮ ਕਰਨ ਲਈ ਬੈਠ ਜਾਂਦੇ ਹਨ। ਬਰਸਾਤ ਦੇ ਦਿਨਾਂ ਵਿੱਚ ਸਾਨੂੰ ਛਾਂਦਾਰ ਤੇ ਫ਼ਲਦਾਰ ਬੂਟੇ ਵੀ ਲਗਾਉਣੇ ਚਾਹੀਦੇ ਹਨ। ਜਿਹਨਾਂ ਤੇ ਪੰਛੀ ਆਪਣਾ ਰਹਿਣ ਬਸੇਰਾ ਬਣਾ ਸਕਣ।