ਪੰਜਾਬ ‘ਚ 22 ਜੂਨ ਤੱਕ ਪਵੇਗਾ ਭਾਰੀ ਮੀਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
Rain Alert –
ਮੌਸਮ ਵਿਭਾਗ, ਚੰਡੀਗੜ੍ਹ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ’ਚ 22 ਜੂਨ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਜਿਸ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੰਗਲਵਾਰ ਸਵੇਰੇ ਤਿੰਨ ਵਜੇ ਤੋਂ ਤੇਜ਼ ਹਵਾ ਨਾਲ ਕਈ ਜ਼ਿਲ੍ਹਿਆਂ ’ਚ ਬਾਰਿਸ਼ ਸ਼ੁਰੂ ਹੋ ਗਈ। ਲੁਧਿਆਣਾ ’ਚ ਸਭ ਤੋਂ ਵੱਧ ਬਾਰਿਸ਼ ਹੋਈ। ਇੱਥੇ ਸਵੇਰੇ ਚਾਰ ਤੋਂ ਨੌਂ ਵਜੇ ਤੱਕ 116 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ।
ਆਮ ਤੌਰ ’ਤੇ ਜੂਨ ਮਹੀਨੇ ਦੌਰਾਨ ਲੁਧਿਆਣਾ ’ਚ 82 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਮੰਗਲਵਾਰ ਨੂੰ ਇਕ ਦਿਨ ’ਚ ਹੀ ਪੂਰੇ ਮਹੀਨੇ ਤੋਂ ਵੱਧ ਬਾਰਿਸ਼ ਹੋ ਗਈ।
ਪਿਛਲੇ 50 ਸਾਲਾਂ ’ਚ 17 ਜੂਨ ਨੂੰ ਏਨੀ ਬਾਰਿਸ਼ ਨਹੀਂ ਹੋਈ ਸੀ। ਹਾਲਾਂਕਿ 29 ਜੂਨ 2018 ਨੂੰ 117 ਤੇ 30 ਜੂਨ 1988 ਨੂੰ 134.3 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਸੀ।