ਪੰਜਾਬ-ਹਰਿਆਣਾ ਹਾਈਕੋਰਟ ਦਾ ਮੁਲਾਜ਼ਮਾਂ ਦੀ ਪੈਨਸ਼ਨ ਬਾਰੇ ਵੱਡਾ ਫ਼ੈਸਲਾ!
ਪੰਜਾਬ-ਹਰਿਆਣਾ ਹਾਈਕੋਰਟ ਦਾ ਮੁਲਾਜ਼ਮਾਂ ਦੀ ਪੈਨਸ਼ਨ ਬਾਰੇ ਵੱਡਾ ਫ਼ੈਸਲਾ!
Punjab News, 29 Dec 2025- ਪੰਜਾਬ-ਹਰਿਆਣਾ ਹਾਈਕੋਰਟ ਨੇ ਪੈਨਸ਼ਨ ਬਾਰੇ ਵੱਡਾ ਫ਼ੈਸਲਾ ਸੁਣਾਇਆ ਹੈ ਅਤੇ ਨਾਲ ਹੀ ਸਰਕਾਰ ਨੂੰ ਇਸ ਬਾਰੇ ਹੁਕਮ ਜਾਰੀ ਕੀਤਾ ਹੈ।
ਦਰਅਸਲ, ਕੋਰਟ ਦੇ ਵੱਲੋਂ ਪੀਏਯੂ (ਪੰਜਾਬ ਖੇਤੀਬਾੜੀ ਯੂਨੀਵਰਸਿਟੀ) ਨੂੰ 2016 ਦੌਰਾਨ ਰਿਟਾਇਰਡ ਹੋਏ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਸਬੰਧੀ 2024 ਵਿੱਚ ਹੋਏ ਫ਼ੈਸਲੇ ਬਾਰੇ ਮੁੜ ਵਿਚਾਰ ਕਰਨ ਅਤੇ ਬਕਾਏ ਭੁਗਤਾਨ ਕਰਨ ਵਾਸਤੇ ਸਰਕਾਰ ਨੂੰ ਲੋੜੀਂਦੇ ਫੰਡਾਂ ਬਾਰੇ ਪ੍ਰਸਤਾਵ ਭੇਜਣ ਸਬੰਧੀ ਕਿਹਾ ਗਿਆ ਹੈ।
ਪੰਜਾਬੀ ਜਾਗਰਣ ਦੀ ਖ਼ਬਰ ਅਨੁਸਾਰ, ਅਦਾਲਤ ਨੇ ਬੁੱਧਵਾਰ ਨੂੰ ਯੂਨੀਵਰਸਿਟੀ ਵੱਲੋਂ ਦਸੰਬਰ 2024 ਦੇ ਉਸ ਹੁਕਮ ਵਿਰੁੱਧ ਦਾਇਰ ਲੈਟਰਸ ਪੇਟੈਂਟ ਅਪੀਲ (ਐੱਲਪੀਏ) ‘ਤੇ ਸੁਣਵਾਈ ਦੌਰਾਨ ਅੰਤਰਿਮ ਹੁਕਮ ਜਾਰੀ ਕੀਤਾ।
ਜਿਸ ਵਿਚ ਯੂਨੀਵਰਸਿਟੀ ਨੂੰ ਸੱਤਵੇਂ ਤਨਖਾਹ ਕਮਿਸ਼ਨ ਮੁਤਾਬਕ 2016 ਤੋਂ ਪਹਿਲਾਂ ਦੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਪੈਨਸ਼ਨਾਂ ਨੂੰ ਸੋਧਣ ਅਤੇ ਛੇ ਮਹੀਨਿਆਂ ਵਿਚ ਬਕਾਇਆ ਜਾਰੀ ਕਰਨ ਦੀ ਹਦਾਇਤ ਕੀਤੀ ਸੀ।
ਅੰਤਰਿਮ ਹੁਕਮ ਵਿਚ ਯੂਨੀਵਰਸਿਟੀ ਨੂੰ ਮੁਕੱਦਮਾ ਬਕਾਇਆ ਵੰਡਣ ਲਈ ਫੰਡਾਂ ਲਈ ਸਰਕਾਰ ਨੂੰ ਪ੍ਰਸਤਾਵ ਭੇਜਣ ਲਈ ਸਮਾਂ ਦਿੰਦੇ ਹੋਏ ਕਿਹਾ ਗਿਆ। ਐੱਲਪੀਏ ‘ਤੇ ਅਗਲੀ ਸੁਣਵਾਈ 21 ਜਨਵਰੀ ਨੂੰ ਹੋਣੀ ਹੈ, ਜਦਕਿ ਯੂਨੀਵਰਸਿਟੀ ਨੇ ਇਸ ਸਾਲ ਫਰਵਰੀ ਵਿਚ ਪੈਨਸ਼ਨਾਂ ਵਿਚ ਸੋਧ ਕੀਤੀ ਸੀ।

