Love Marriage: ਅੰਮ੍ਰਿਤਪਾਲ ਵਿਆਹ ਲਿਆਇਆ ਗੋਰੀ ਮੇਮ!
Love Marriage: ਅੰਮ੍ਰਿਤਪਾਲ ਵਿਆਹ ਲਿਆਇਆ ਗੋਰੀ ਮੇਮ!
ਮੋਰਿੰਡਾ, 28 ਦਸੰਬਰ 2025 (Media PBN)-
Love Marriage: ਮੋਰਿੰਡੇ ਦਾ ਅੰਮ੍ਰਿਤਪਾਲ ਲੰਘੇ ਦਿਨੀਂ ਅਮਰੀਕਾ ਤੋਂ ਗੋਰੀ ਮੇਮ ਵਿਆਹ ਲਿਆਇਆ। ਚਾਰ ਸਾਲ ਤੋਂ ਸੋਸ਼ਲ ਮੀਡੀਆ ਤੇ ਹੋਇਆ ਇਸ਼ਕ ਆਖ਼ਰ ਨੇਪਰੇ ਚੜ੍ਹ ਹੀ ਗਿਆ।
ਮੋਰਿੰਡਾ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਦਾ ਕਰੀਬ ਚਾਰ ਸਾਲ ਪਹਿਲੋਂ ਅਮਰੀਕਾ ਦੀ ਅਮੈਂਡਾ ਮਲਦਨਾਢੋ ਨਾਲ ਇੰਸਟਾਗ੍ਰਾਮ ‘ਤੇ ਦੋਸਤੀ ਹੋਈ ਸੀ। ਦੋਵਾਂ ਦੀਆਂ ਗੱਲਾਂ ਬਾਤਾਂ ਕਦੋਂ ਪਿਆਰ (Love Marriage) ਵਿੱਚ ਬਦਲ ਗਈਆਂ, ਪਰ ਵੀ ਨਹੀਂ ਲੱਗਿਆ।
ਅੰਮ੍ਰਿਤਪਾਲ ਦੱਸਦੇ ਹਨ ਕਿ ਉਨ੍ਹਾਂ ਨੂੰ ਮਿਲਣ ਵਿੱਚ ਕਾਫ਼ੀ ਸਮੱਸਿਆਵਾਂ ਆਈਆਂ। ਪਰ ਆਖ਼ਰ ਰੱਬ ਨੂੰ ਜੋ ਮਨਜ਼ੂਰ ਸੀ, ਉਹ ਹੋ ਗਿਆ.. ਮਤਲਬ ਕਿ ਸਾਡਾ ਵਿਆਹ।
ਅੰਮ੍ਰਿਤਪਾਲ ਦੱਸਦੇ ਹਨ ਕਿ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਅਮੈਂਡਾ ਮਲਦਨਾਢੋ ਅਮਰੀਕਾ ਤੋਂ ਇੰਡੀਆ ਆਈ ਅਤੇ ਉਸਨੇ ਉਸ (ਅੰਮ੍ਰਿਤਪਾਲ (Love Marriage) ਨਾਲ ਵਿਆਹ ਕਰਵਾਇਆ।
ਅੰਮ੍ਰਿਤਪਾਲ ਦੀ ਪਤਨੀ ਬਣੀ ਅਮੈਂਡਾ ਮਲਦਨਾਢੋ ਨੇ ਆਖਿਆ ਕਿ ਉਸਨੇ ਪੰਜਾਬੀ ਮੁੰਡਾ ਇਸ ਲਈ ਵਿਆਹ ਵਾਸਤੇ ਚੁਣਿਆ, ਕਿਉਂਕਿ ਪੰਜਾਬੀ ਹਮੇਸ਼ਾਂ ਸਾਥ ਦਿੰਦੇ ਨੇ। ਅੰਮ੍ਰਿਤਪਾਲ ਦੇ ਪਰਿਵਾਰ ਨੇ ਉਸਨੂੰ ਕਾਫੀ ਪਿਆਰ ਦਿੱਤਾ ਹੈ ਅਤੇ ਦੇ ਰਹੇ ਹਨ।
ਫ਼ੋਟੋ- ਪੰਜਾਬੀ ਜਾਗਰਣ ਤੋਂ ਧੰਨਵਾਦ ਸਹਿਤ

