Punjab Breaking: ਡਾਕਟਰਾਂ ਦੀਆਂ ਛੁੱਟੀਆਂ ‘ਤੇ ਲੱਗੀ ਰੋਕ!
Punjab Breaking: ਬਿਨਾਂ ਕਿਸੇ ਠੋਸ ਕਾਰਨ ਦੇ ਨਹੀਂ ਮਿਲੇਗੀ ਡਾਕਟਰਾਂ ਨੂੰ ਛੁੱਟੀ, ਸਿਹਤ ਵੀ ਹਰ ਤਰਹਾਂ ਦੇ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ
ਰੋਹਿਤ ਗੁਪਤਾ, ਗੁਰਦਾਸਪੁਰ-
ਦੇਸ਼ ਅੰਦਰ ਬਣੇ ਮੋਜੂਦਾ ਹਾਲਾਤਾਂ ਦੇ ਚਲਦਿਆਂ ਜ਼ਿਲਾ ਗੁਰਦਾਸਪੁਰ ਅੰਦਰ ਸਿਹਤ ਵਿਭਾਗ ਵੀ ਤਿਆਰ ਬਰ ਤਿਆਰ ਹੋ ਗਿਆ ਹੈ ਅਤੇ ਸਿਹਤ ਸਹੂਲਤਾਂ ਨੂੰ ਵੀ ਵਧਾ ਦਿੱਤਾ ਗਿਆ ਹੈ।
ਉੱਥੇ ਹੀ ਬਾਰਡਰ ਏਰੀਆ ਅੰਦਰ ਹਸਪਤਾਲਾਂ ਚ ਦਵਾਈਆਂ ਦਾ ਸਟਾਕ ਅਤੇ ਬੈਡਾਂ ਦੀ ਗਿਣਤੀ ਵੀ ਵਧਾਈ ਗਈ ਹੈ ਜਦਕਿ ਡਾਕਟਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬਿਨਾਂ ਕਿਸੇ ਜਰੂਰੀ ਕੰਮ ਤੋਂ ਬਗੈਰ ਛੁੱਟੀ ਨਾ ਕੀਤੀ ਜਾਵੇ।
ਛੁੱਟੀ ਤੇ ਗਏ ਡਾਕਟਰਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਸੰਬੰਧਿਤ ਪ੍ਰਾਈਵੇਟ ਡਾਕਟਰਾਂ ਨਾਲ ਵੀ ਸਿਹਤ ਵਿਭਾਗ ਨੇਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ, ਤਾਂ ਜੋ ਲੋੜ ਪੈਣ ਤੇ ਉਹਨਾਂ ਦੀ ਮਦਦ ਵੀ ਲਈ ਜਾ ਸਕੇ।
ਸਿਵਿਲ ਸਰਜਨ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰ ਤਰਾਂ ਦੇ ਹਾਲਾਤ ਨਾਲ ਨਜਿੱਠਣ ਲਈ ਸਿਹਤ ਵਿਭਾਗ ਤਿਆਰ ਬਰ ਤਿਆਰ ਹੈ।