ਵੱਡੀ ਖ਼ਬਰ: ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘਾ ਵੀ ਕੀਤਾ ਬੰਦ
ਕੋਰੀਡੋਰ ਬੰਦ ਹੋਣ ਦੇ ਕਾਰਨ 60 ਸ਼ਰਧਾਲੂ ਮੁੜੇ ਵਾਪਸ
ਰੋਹਿਤ ਗੁਪਤਾ ਗੁਰਦਾਸਪੁਰ
ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਭਾਰਤ ਵਾਲੇ ਪਾਸੇ ਚੈੱਕ ਪੋਸਟ ਤੋ ਹੀ ਵਾਪਸ ਭੇਜ ਦਿੱਤਾ ਗਿਆ।
ਸਵੇਰ ਤੋ ਲੋਕ ਪਾਕਿਸਤਾਨ ਜਾ ਕੇ ਦਰਸ਼ਨ ਕਰਨ ਲਈ ਉਡੀਕ ਕਰ ਰਹੇ ਸਨ।
ਭਾਰਤੀ ਅਧਿਕਾਰੀਆਂ ਨੇ ਕਿਹਾ ਉਨ੍ਹਾਂ ਦੀ ਸੁਰੱਖਿਆ ਲਈ ਹੀ ਇਹ ਫ਼ੈਸਲਾ ਲਿਆ ਹੈ ਕਿ ਅੱਜ ਸੰਗਤ ਪਾਕਿਸਤਾਨ ਦਰਸ਼ਨ ਨਹੀਂ ਜਾਣਗੇ।
ਉਹਨਾਂ ਨੂੰ ਇੰਟਰਨੈਸ਼ਨਲ ਚੈੱਕ ਪੋਸਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਉੱਥੇ ਹੀ ਅੱਜ 491 ਲੋਕਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲੀ ਸੀ।
ਜਦਕਿ ਸਵੇਰ ਤੋ ਸੰਗਤ ਵੀ ਘੱਟ ਹੀ ਆਈ ਲੇਕਿਨ ਜੋ ਵੀ ਆਇਆ ਉਹਨਾਂ ਨੂੰ ਆਗੇ ਨਹੀਂ ਜਾਣ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਹੁਣ ਤੱਕ 60 ਸ਼ਰਧਾਲੂ ਵਾਪਸ ਭੇਜ ਦਿੱਤੇ ਗਏ ਹਨ ਜਿਨਾਂ ਵੱਲੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਨੇ ਸਨ।