ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਗੁਰੂਹਰਸਹਾਏ ਅਤੇ ਸੋਹਣਗੜ ਰੱਤੇ ਵਾਲਾ ਵਿਖੇ ਸ਼ਿਰਕਤ ਕੀਤੀ
ਗੁਰੂਹਰਸਹਾਏ
ਗੁਰੂ ਹਰਸਹਾਏ ਅਤੇ ਸੋਹਣਗੜ (ਰੱਤੇ ਵਾਲਾ) ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਸ਼ਿਰਕਤ ਕੀਤੀ ਗਈ ਮੋਕੇ ਤੇ ਗੁਰੂ ਹਰਸਹਾਏ ਦੀ ਮੰਦਿਰ ਕਮੇਟੀ ਵੱਲੋਂ ਤੇ ਸੋਹਣਗੜ ਰੱਤੇ ਵਾਲੇ ਦੀ ਮੰਦਿਰ ਕਮੇਟੀ ਵੱਲੋਂ ਆਂਵਲਾ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਂਵਲਾ ਸਾਹਿਬ ਜੀ ਵੱਲੋਂ ਸਮੂਹ ਸੰਗਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਵਧਾਈ ਦਿੱਤੀ ਗਈ।ਇਸ ਮੌਕੇ ਦੇ ਰਮਿੰਦਰ ਸਿੰਘ ਆਵਲਾ ਜੀ ਵੱਲੋਂ ਗੁਰੂ ਹਰਸਹਾਏ ਸ਼੍ਰੀ ਕ੍ਰਿਸ਼ਨ ਮੰਦਿਰ ਦੀ ਕਮੇਟੀ ਨੂੰ 51000 ਰੁ.ਅਤੇ ਸੋਹਣਗੜ ਰੱਤੇ ਵਾਲਾ ਸ਼੍ਰੀ ਕ੍ਰਿਸ਼ਨ ਮੰਦਿਰ ਕਮੇਟੀ ਨੂੰ 31000 ਰ. ਦੀ ਰਾਸ਼ੀ ਸੇਵਾ ਦੇ ਰੂਪ ਵਿੱਚ ਦਿੱਤੀ ਗਈ।
ਸਮੂਹ ਗੁਰੂ ਹਰਸਹਾਏ ਦੇ ਵਾਸੀਆਂ ਵੱਲੋਂ ਤੇ ਸੋਹਣਗੜ ਰੱਤੇ ਵਾਲਾ ਦੇ ਸਮੂਹ ਨਗਰ ਵੱਲੋਂ ਤੇ ਦੋਨੋਂ ਮੰਦਿਰ ਦੀਆਂ ਕਮੇਟੀਆਂ ਆਂਵਲਾ ਸਾਹਿਬ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਸ਼ਵਿੰਦਰ ਸਿੰਘ ਸਿੱਧੂ,ਬਲਾਂਕ ਪ੍ਰਧਾਨ ਭੀਮ ਕੰਬੋਜ਼,ਅਮਰੀਕ ਸਿੰਘ, ਕਰਤਾਰ ਸਿੰਘ,ਐੱਮ.ਸੀ ਸਿੰਮੂ ਪਾਸੀ, ਚੇਅਰਮੈਨ ਮੰਦਿਰ ਕਮੇਟੀ ਸੁਰਿੰਦਰ ਵੋਹਰਾ,ਰਾਜਾ ਵੋਹਰਾ,ਸ ਅਸ਼ੋਕ ਵੋਹਰਾ, ਵਿਜੇ ਨਰੂਲਾ, ਸੁਰਿੰਦਰ ਸਿਕਰੀ, ਸੋਨੂੰ ਗੱਖੜ,ਮਨਦੀਪ ਸਿੰਘ ਮਨੀ, ਕੁਲਵਿੰਦਰ ਸਿੰਘ ਸਰਪੰਚ ਕਾਹਨ ਸਿੰਘ ਵਾਲਾ,ਭਿੰਦਰ ਗੈਰੀ,ਅਮ੍ਰਿਤਪਾਲ ਸਿੰਘ ਪੀ.ਏ,ਅਮਰ ਕੰਬੋਜ ਪੀ.ਏ, ਨਿਸ਼ੂ O.S.D,ਰਮਨ ਹਾਡਾ, ਪਰਵਿੰਦਰ ਸਿੰਧੂ,ਸਵਰਨ ਮਿਸ਼ਰੀ ਵਾਲਾ, ,ਹੈਪੀ ਦੁਗਲ, ਹਿੰਮਤ ਸਿੰਘ, ਜਸਵੰਤ ਸਰਪੰਚ, ਬਲਵਿੰਦਰ ਸਿੰਘ,ਰਾਜਪਾਲ ਸੈਨੀ, ਸੁਖਦੇਵ ਸਿੰਘ, ਆਦਿ ਹਾਜ਼ਰ ਸਨ।

