Punjab News: ਸਕੂਲੀ ਵਾਹਨ ਨਾਲ ਵਾਪਰਿਆ ਵੱਡਾ ਹਾਦਸਾ, 8 ਵਿਦਿਆਰਥੀ ਜ਼ਖ਼ਮੀ
Punjab News: ਪੰਜਾਬ ਦੇ ਅੰਦਰ ਸਕੂਲੀ ਵਾਹਨ ਦੇ ਨਾਲ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਇਹ ਹਾਦਸਾ ਕਪੂਰਥਲਾ ਦੇ ਬਿਸ਼ਨਪੁਰ ਨੇੜੇ ਵਾਪਰਿਆ।
ਇੱਕ ਆਟੋ ਵਿਦਿਆਰਥੀਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ, ਆਟੋ ਦੀ ਅਵਾਰਾ ਪਸ਼ੂ ਦੇ ਨਾਲ ਟੱਕਰ ਹੋ ਗਈ, ਜਿਸ ਕਾਰਨ ਆਟੋ ਪਲਟ ਗਿਆ।
ਆਟੋ ਵਿੱਚ ਕੁੱਲ 15 ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਦੇ ਵਿੱਚੋਂ 8 ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਸਰਕਾਰੀ ਹਪਸਤਾਲ ਦੇ ਡਾਕਟਰ ਆਸ਼ੀਸ਼ ਪਾਲ ਨੇ ਦੱਸਿਆ ਕਿ 4 ਵਿਦਿਆਰਥੀਆਂ ਦੀ ਗੰਭੀਰ ਹਾਲਤ ਵੇਖਦੇ ਹੋਏ, ਉਨ੍ਹਾਂ ਦੇ ਟੈਸਟ, ਐਕਸਰੇ ਤੋਂ ਇਲਾਵਾ ਸਿਟੀ ਸਕੈਨ ਕੀਤਾ ਜਾ ਰਿਹਾ ਹੈ, ਜਦੋਂਕਿ 4 ਹੋਰ ਵਿਦਿਆਰਥੀ ਇਲਾਜ਼ ਅਧੀਨ ਹਨ।

