ਵੱਡੀ ਖ਼ਬਰ: CM ਭਗਵੰਤ ਮਾਨ ਦੇ 4 ਕਰੀਬੀ ਡਾਇਰੈਕਟਰਾਂ ਨੇ ਦਿੱਤਾ ਅਸਤੀਫ਼ਾ
ਚੰਡੀਗੜ੍ਹ-
ਸੀਐੱਮ ਭਗਵੰਤ ਮਾਨ ਦੇ 4 ਕਰੀਬੀ ਡਾਇਰੈਕਟਰਾਂ ਦੇ ਵੱਲੋਂ ਹੁਣ ਤੱਕ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਜਾਣਕਾਰੀ ਮੁਤਾਬਿਕ, ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਡਾਇਰੈਕਟਰ ਕਮਿਊਨੀਕੇਸ਼ਨ ਬਲਤੇਜ ਪਨੂੰ ਨੇ ਅਸਤੀਫ਼ਾ ਦੇ ਦਿੱਤਾ ਹੈ।
ਮੁੱਖ ਮੰਤਰੀ ਦੇ ਦੋ ਹੋਰ ਕਰੀਬੀਆਂ ਦਾ ਸਰਕਾਰ ਵਿੱਚੋਂ ਪੱਤਾ ਕੱਟਿਆ ਗਿਆ ਹੈ। ਇਹਨਾਂ ਵਿੱਚ ਓਐਸਡੀ ਓਂਕਾਰ ਸਿੰਘ , ਨਵਨੀਤ ਵਧਵਾ ਤੇ ਹੁਣ ਬਲਤੇਜ ਪਨੂੰ ਦੀ ਸਰਕਾਰ ਵਿੱਚੋਂ ਛੁੱਟੀ ਹੋ ਗਈ ਹੈ।
ਇਸ ਦੇ ਨਾਲ ਹੀ ਡਾਇਰੈਕਟਰ ਕਮਿਊਨੀਕੇਸ਼ਨ ਮਨਪ੍ਰੀਤ ਕੌਰ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।