Breaking: ਸੀਨੀਅਰ ਪੱਤਰਕਾਰ ਪੁਲਿਸ ਵੱਲੋਂ ਗ੍ਰਿਫਤਾਰ
ਅਹਿਮਦਾਬਾਦ
ਅਹਿਮਦਾਬਾਦ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਅੱਜ ਗੁਜਰਾਤ ਦੇ ਪ੍ਰਮੁੱਖ ਅਖਬਾਰ ਦੇ ਸੀਨੀਅਰ ਪੱਤਰਕਾਰ ਮਹੇਸ਼ ਲੰਗਾ ਨੂੰ ਜੀਐੱਸਟੀ ਘਪਲੇ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਡੀਸੀਪੀ (ਅਪਰਾਧ) ਅਜੀਤ ਰਾਜੀਅਨ ਦੇ ਬਿਆਨ ਅਨੁਸਾਰ, ਇਸ ਪੱਤਰਕਾਰ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਮ ’ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਫਰਜ਼ੀ ਫਰਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਰਾਹੀਂ ਕੁਝ ਸ਼ੱਕੀ ਲੈਣ-ਦੇਣ ਕੀਤੇ ਗਏ ਸਨ।
ਇਨ੍ਹਾਂ ਲੈਣ-ਦੇਣਾਂ ਦਾ ਉਦੇਸ਼ ‘ਇਨਪੁਟ ਟੈਕਸ ਕ੍ਰੈਡਿਟ’ ਦਾ ਫਾਇਦਾ ਲੈ ਕੇ ਸਰਕਾਰ ਨਾਲ ਧੋਖਾਧੜੀ ਕਰਨਾ ਸੀ।
ਕ੍ਰਾਈਮ ਬ੍ਰਾਂਚ ਨੇ ਕੇਂਦਰੀ ਜੀਐੱਸਟੀ ਤੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਫਰਜ਼ੀ ਕੰਪਨੀ ਚਲਾਉਣ ਸਬੰਧੀ ਕਈ ਵਿਅਕਤੀਆਂ ਅਤੇ ਕੰਪਨੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।
ਇਹ ਖ਼ਬਰ ਪੀਟੀਆਈ ਨਿਊਜ਼ ਏਜੰਸੀ ਦੇ ਹਵਾਲੇ ਨਾਲ ਸਾਹਮਣੇ ਆਈ ਹੈ।