Education News- ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਲਈ ਵੱਡਾ ਫ਼ੈਸਲਾ; ਬਦਲ ਦਿੱਤੇ ਪੁਰਾਣੇ ਨਿਯਮ
Education News- PSEB ਵੱਲੋਂ ਕੰਪਿਊਟਰ ਸਾਇੰਸ ਵਿਸ਼ੇ ਦੇ 10ਵੀਂ ਤੇ 12ਵੀਂ ਜਮਾਤ ਦੇ ਪੇਪਰ ਦੀ ਤਿਆਰੀ ਤੇ ਜਾਂਚ ਬੋਰਡ ਵੱਲੋਂ ਕਰਨ ‘ਤੇ ਨਾਲ ਹੀ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਬਾਹਰੀ ਪ੍ਰੀਖਿਅਕਾਂ ਰਾਹੀਂ ਕਰਵਾਉਣ ਦਾ ਫ਼ੈਸਲਾ
Education News- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ ਅਤੇ ਪੁਰਾਣੇ ਨਿਯਮਾਂ ਨੂੰ ਬਦਲ ਕੇ ਹੁਣ ਕੰਪਿਊਟਰ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਬਾਹਰੀ ਪ੍ਰੀਖਿਅਕਾਂ ਰਾਹੀਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਦਰਅਸਲ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਡਿਜ਼ੀਟਲ ਯੁੱਗ ਨਾਲ ਜੋੜਨ ਵੱਲ ਇਤਿਹਾਸਕ ਕਦਮ ਲੈਂਦਿਆਂ ਤੇ ਮੌਜੂਦਾ ਡਿਜੀਟਲ ਯੁੱਗ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਅਕਾਦਮਿਕ ਕੌਂਸਲ ਦੀ ਮੀਟਿੰਗ ’ਚ ਕੰਪਿਊਟਰ ਸਾਇੰਸ ਵਿਸ਼ੇ ਦੇ 10ਵੀਂ ਤੇ 12ਵੀਂ ਜਮਾਤ ਦੇ ਪੇਪਰ ਦੀ ਤਿਆਰੀ ਤੇ ਜਾਂਚ ਬੋਰਡ ਵੱਲੋਂ ਕਰਨ ਤੇ ਨਾਲ ਹੀ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਬਾਹਰੀ ਪ੍ਰੀਖਿਅਕਾਂ ਰਾਹੀਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਫ਼ੈਸਲੇ ਦਾ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਵਾਗਤ ਕੀਤਾ ਗਿਆ ਹੈ। ਆਪਣੇ ਜਾਰੀ ਬਿਆਨ ਵਿੱਚ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਪਰਦੀਪ ਕੁਮਾਰ ਤੇ ਸਟੇਟ ਮੀਤ ਪ੍ਰਧਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਸ ਫ਼ੈਸਲੇ ਦਾ ਉਹ ਸਵਾਗਤ ਕਰਦੇ ਹਨ।
ਅਧਿਆਪਕਾਂ ਵਲੋਂ ਦੱਸਿਆ ਗਿਆ ਕਿ ਕੰਪਿਊਟਰ ਸਾਇੰਸ ਵਿਸ਼ਾ ਜਮਾਤ 6ਵੀਂ ਤੋਂ 12ਵੀਂ ਤੱਕ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਇਆ ਜਾ ਰਿਹਾ ਸੀ ਪਰ ਹੁਣ ਤੱਕ ਇਸ ਦੀ ਸਿਰਫ ਗੇ੍ਰਡਿੰਗ ਹੀ ਕੀਤੀ ਜਾਂਦੀ ਸੀ ਤੇ ਇਸਦੇ ਅੰਕਾਂ ਦਾ ਵਿਦਿਆਰਥੀਆਂ ਦੇ ਕੁੱਲ ਨਤੀਜੇ ’ਚ ਵੱਡਾ ਯੋਗਦਾਨ ਨਹੀਂ ਹੁੰਦਾ ਸੀ।
ਪੰਜਾਬ ਬੋਰਡ ਵੱਲੋਂ ਲਏ ਇਸ ਫੈਸਲੇ ਨਾਲ ਹੁਣ ਕੰਪਿਊਟਰ ਸਾਇੰਸ ਵਿਸੇ ਦੇ ਅੰਕ ਬੋਰਡ ਦੇ ਨਤੀਜੇ ’ਚ ਕੁੱਲ ਅੰਕਾਂ ’ਚ ਸ਼ਾਮਿਲ ਕੀਤੇ ਜਾਣਗੇ ਤੇ ਮਾਰਸ਼ੀਟ ’ਚ ਦਰਜ ਹੋਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਸਿੱਧਾ ਲਾਭ ਮਿਲੇਗਾ ਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁਲਾਂਕਣ ਹੋਵੇਗਾ।

