ਦੇਸ਼ ਅਤੇ ਦੁਨੀਆਂ ‘ਚ ਮੁੱਖ ਲੜਾਈ ਅਮਰੀਕਾ ਸਾਮਰਾਜ ਅਤੇ ਇੰਨ੍ਹਾਂ ਦੇ ਕਾਰਪੋਰੇਟ ਘਰਾਣਿਆਂ ਨਾਲ
ਦੇਸ਼ ਅਤੇ ਦੁਨੀਆਂ ‘ਚ ਮੁੱਖ ਲੜਾਈ ਅਮਰੀਕਾ ਸਾਮਰਾਜ ਅਤੇ ਇੰਨ੍ਹਾਂ ਦੇ ਕਾਰਪੋਰੇਟ ਘਰਾਣਿਆਂ ਨਾਲ- ਕਾਮਰੇਡ ਚੰਨੋਂ/ਕਾਮਰੇਡ ਦਲਿਓ
ਸੀ.ਪੀ.ਆਈ. (ਐਮ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ
ਜਸਵੀਰ ਸੋਨੀ, ਮਾਨਸਾ
ਅੱਜ ਇੱਥੇ ਸੀ.ਪੀ.ਆਈ.(ਐਮ) ਜ਼ਿਲ੍ਹਾ ਮਾਨਸਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 7 ਦਸੰਬਰ ਨੂੰ ਬੁਡਾਲਾ (ਜਲੰਧਰ) ਬਰਸੀ ‘ਤੇ ਜ਼ਿਲੇ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਪਹੁੰਚਣਗੇ।
ਪਾਰਟੀ ਦੀ ਸਥਾਨਕ ਪਾਰਟੀ ਦਫ਼ਤਰ ਕਾਮਰੇਡ ਗੱਜਣ ਸਿੰਘ ਟਾਂਡੀਆਂ ਭਵਨ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਗੁਰਪ੍ਰੀਤ ਸਿੰਘ ਬਰਨ ਨੇ ਕੀਤੀ। ਇਸ ਮੌਕੇ ‘ਤੇ ਫੈਸਲਾ ਕੀਤਾ ਗਿਆ ਕਿ ਕਾਮਰੇਡ ਸੁਰਜੀਤ ਦੀ ਬਰਸੀ ਮੌਕੇ ਕਿਊਬਾ ਦੇਸ਼ ਦੇ ਰਾਜਦੂਤ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਵਿੱਚ ਮਾਨਸਾ ਜ਼ਿਲ੍ਹੇ ਵਿੱਚੋਂ ਭਰਵਾਂ ਯੋਗਦਾਨ ਪਾਇਆ ਜਾਵੇਗਾ।
ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰੇਤ ਮੈਂਬਰ ਆਗੂਆਂ ਕਾਮਰੇਡ ਭੂਪ ਚੰਦ ਚੰਨੋਂ ਅਤੇ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਕਿਹਾ ਕਿ ਅੱਜ ਦੇਸ਼ ਅਤੇ ਦੁਨੀਆਂ ਵਿੱਚ ਮੁੱਖ ਲੜਾਈ ਅਮਰੀਕਾ ਸਾਮਰਾਜ ਅਤੇ ਇੰਨ੍ਹਾਂ ਦੇ ਕਾਰਪੋਰੇਟ ਘਰਾਣਿਆਂ ਨਾਲ਼ ਹੈ।
ਇਸ ਦੇ ਨਾਲ ਸਾਡੇ ਦੇਸ਼ ਵਿੱਚ ਫਿਰਕੂ ਫਾਸ਼ੀਵਾਦੀ ਤਾਕਤਾਂ ਵੱਡਾ ਖਤਰਾ ਹਨ। ਉਨ੍ਹਾਂ ਕਿਹਾ ਕਿ ਅੱਜ ਅਮਰੀਕਾ ਨੇ ਸਮਾਜਵਾਦੀ ਦੇਸ਼ ਕਿਊਬਾ ‘ਤੇ ਆਰਥਿਕ ਪਾਬੰਦੀਆਂ ਲਾ ਰੱਖੀਆਂ ਹਨ ਅਤੇ ਸੀ.ਪੀ.ਆਈ.(ਐਮ) ਸਮੇਤ ਦੇਸ਼ ਦੁਨੀਆਂ ਦੀਆਂ ਖੱਬੇ ਪੱਖੀ ਤਾਕਤਾਂ ਕਿਊਬਾ ਵਰਗੇ ਦੇਸ਼ਾਂ ਦੇ ਨਾਲ ਡੱਟ ਕੇ ਖੜੀਆਂ ਹਨ।
ਉਕਤ ਆਗੂਆਂ ਨੇ ਕੌਮੀ, ਕੌਮਾਂਤਰੀ ਅਤੇ ਪੰਜਾਬ ਆਰਥਿਕ ਅਤੇ ਸਿਆਸੀ ਸਥਿਤੀ ‘ਤੇ ਚਾਨਣਾ ਵੀ ਪਾਇਆ। ਉਨ੍ਹਾਂ ਭਵਿੱਖ ਦੇ ਸਮੇਂ ਨੂੰ ਤਿੱਖੇ ਸੰਘਰਸ਼ਾਂ ਦਾ ਆਖਦਿਆਂ ਪਾਰਟੀ ਨੂੰ ਬਰਾਂਚ ਪੱਧਰ ‘ਤੇ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਅੱਜ ਦੀ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੰਘ ਢੈਪਈ, ਕਾਮਰੇਡ ਜਸਵੰਤ ਸਿੰਘ ਬੀਰੋਕੇ, ਕਾਮਰੇਡ ਘਨੀਸ਼ਾਮ ਨਿੱਕੂ, ਕਾਮਰੇਡ ਸੰਤ ਰਾਮ ਬੀਰੋਕੇ, ਕਾਮਰੇਡ ਜਗਦੇਵ ਸਿੰਘ ਢੈਪਈ, ਕਾਮਰੇਡ ਪਰਵਿੰਦਰ ਸਿੰਘ ਭੀਖੀ, ਕਾਮਰੇਡ ਸੀਤਾ ਰਾਮ ਬਾਂਸਲ, ਕਾਮਰੇਡ ਬਲਜੀਤ ਸਿੰਘ ਖੀਵਾ, ਕਾਮਰੇਡ ਰਣਜੀਤ ਸਿੰਘ ਬਰਨ, ਕਾਮਰੇਡ ਰਾਜ ਕੁਮਾਰ ਗਰਗ ਮਾਨਸਾ, ਕਾ. ਅਮਨਦੀਪ ਸਿੰਘ ਬਿੱਟੂ, ਕਾਮਰੇਡ ਜਸਵੀਰ ਸਿੰਘ ਸੋਨੀ, ਕਾਮਰੇਡ ਰਾਮ ਸਿੰਘ ਧਲੇਵਾਂ, ਕਾਮਰੇਡ ਜਗਦੇਵ ਸਿੰਘ ਖੀਵਾ ਕਲਾਂ, ਕਾਮਰੇਡ ਮੇਲਾ ਸਿੰਘ ਖੀਵਾ ਕਲਾਂ, ਕਾਮਰੇਡ ਪ੍ਰੀਤਮ ਸਿੰਘ ਝੰਡੂਕੇ ਆਦਿ ਆਗੂ ਸ਼ਾਮਲ ਸਨ।

