ਵੱਡੀ ਖ਼ਬਰ: ਮਜੀਠੀਆ ਨੂੰ ਕੋਰਟ ਤੋਂ ਨਹੀਂ ਮਿਲੀ ਰਾਹਤ, 2 ਅਗਸਤ ਤੱਕ ਰਹਿਣਾ ਪਵੇਗਾ ਜੇਲ੍ਹ ਚ
Punjab News: ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਅੱਜ ਮੋਹਾਲੀ ਕੋਰਟ ਤੋਂ ਰਾਹਤ ਨਹੀਂ ਮਿਲੀ। ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਹੈ।
ਹੁਣ ਮਜੀਠੀਆ ਨੂੰ 2 ਅਗਸਤ ਤੱਕ ਜੇਲ੍ਹ ਦੇ ਅੰਦਰ ਰਹਿਣਾ ਪਵੇਗਾ। ਇਸ ਦੇ ਨਾਲ ਹੀ ਉਸ ਤੋਂ ਬਾਅਦ ਵਿਜੀਲੈਂਸ ਟੀਮ ਦੇ ਵੱਲੋਂ ਮਜੀਠੀਆ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ, ਮਜੀਠੀਆ ਨੂੰ ਜਿਵੇਂ ਹੀ ਕੋਰਟ ਵਿੱਚ ਪੇਸ਼ ਹੋਣ ਦੀ ਭਿਣਕ ਉਨ੍ਹਾਂ ਦੇ ਸਮਰਥਕਾਂ ਨੂੰ ਲੱਗੀ ਤਾਂ, ਉਹ ਸੜਕਾਂ ਤੇ ਉੱਤਰਣ ਲਈ ਤਿਆਰ ਹੋਏ।
ਇਸੇ ਦੌਰਾਨ ਹੀ ਪੁਲਿਸ ਨੇ ਮਜੀਠੀਆ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਤੋਂ ਇਲਾਵਾ, ਅੱਜ ਮਜੀਠੀਆ ਦੀ ਪੇਸ਼ੀ ਦੇ ਮੱਦੇਨਜ਼ਰ, ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ।
ਇਸ ਕ੍ਰਮ ਵਿੱਚ, ਅੱਜ ਅਕਾਲੀ ਆਗੂਆਂ ਦੇ ਘਰਾਂ ‘ਤੇ ਭਾਰੀ ਪੁਲਿਸ ਚੌਕਸੀ ਹੈ ਤਾਂ ਜੋ ਅਕਾਲੀ ਦਲ ਦੇ ਆਗੂਆਂ ਨੂੰ ਘਰੋਂ ਬਾਹਰ ਜਾਣ ਤੋਂ ਰੋਕਿਆ ਜਾ ਸਕੇ।