Hot-Air Balloon: ਹਾਟ ਏਅਰ ਗੁਬਾਰੇ ਨੂੰ ਲੱਗੀ ਭਿਆਨਕ ਅੱਗ; 8 ਲੋਕਾਂ ਦੀ ਦਰਦਨਾਕ ਮੌਤ (ਵੇਖੋ ਵੀਡੀਓ)
Hot-Air Balloon: ਬ੍ਰਾਜ਼ੀਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹਾਟ ਏਅਰ ਗੁਬਾਰੇ ਦੇ ਹਾਦਸੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ।
ਦੱਖਣੀ ਖੇਤਰ ਸਾਂਤਾ ਕੈਟਰੀਨਾ ਵਿੱਚ ਇੱਕ ਗਰਮ ਹਵਾ ਦੇ ਗੁਬਾਰੇ ਨਾਲ ਹੋਏ ਹਾਦਸੇ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ।
ਗਵਰਨਰ ਜੋਰਗਿਨਹੋ ਮੇਲੋ ਨੇ ਕਿਹਾ ਕਿ ਬਚਾਅ ਟੀਮਾਂ ਹੋਰਾਂ ਦੀ ਭਾਲ ਕਰ ਰਹੀਆਂ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਗੁਬਾਰੇ ਵਿੱਚ 22 ਲੋਕ ਸਵਾਰ ਸਨ।
ਸਥਾਨਕ ਮੀਡੀਆ ਨੇ ਦੱਸਿਆ ਕਿ ਇੱਕ ਹਾਟ ਏਅਰ ਗੁਬਾਰੇ ਨੂੰ ਅਸਮਾਨ ਵਿੱਚ ਉੱਡਦੇ ਸਮੇਂ ਅੱਗ ਲੱਗ ਗਈ ਅਤੇ ਫਿਰ ਹਵਾ ਵਿੱਚ ਉੱਡਦਾ ਗੁਬਾਰਾ ਜ਼ਮੀਨ ‘ਤੇ ਡਿੱਗ ਗਿਆ।