ਵੱਡੀ ਖ਼ਬਰ: ਸਕੂਲਾਂ ਤੋਂ ਬਾਅਦ ਤਾਜ ਪੈਲੇਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵੇਖੋ ਵੀਡੀਓ
ਨਵੀਂ ਦਿੱਲੀ
ਸਕੂਲਾਂ, ਕਾਲਜਾਂ ਅਤੇ ਹਾਈਕੋਰਟ ਤੋਂ ਬਾਅਦ ਹੁਣ ਦਿੱਲੀ ਦੇ ਵੱਡੇ ਤਾਜ ਪੈਲੇਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਖ਼ਬਰ ਮਿਲੀ ਹੈ।
ਪ੍ਰਮੁੱਖ ਪੰਜ-ਤਾਰਾ ਹੋਟਲ ਤਾਜ ਪੈਲੇਸ ਦਿੱਲੀ ਦੇ ਚਾਣਕਿਆਪੁਰੀ ਇਲਾਕੇ ਵਿੱਚ ਸਥਿਤ ਹੈ, ਜਿੱਥੇ ਅਕਸਰ ਵੱਡੇ ਸਿਆਸਤਦਾਨ, ਕਾਰੋਬਾਰੀ ਅਤੇ ਡਿਪਲੋਮੈਟ ਠਹਿਰਦੇ ਹਨ।
#WATCH | Taj Palace Hotel in Delhi received a bomb threat mail. Nothing was found; it has been declared a hoax: Delhi Police pic.twitter.com/OPDEZVnDlH
— ANI (@ANI) September 13, 2025
ਇਸ ਧਮਕੀ ਨੂੰ ਖੁਫੀਆ ਏਜੰਸੀਆਂ ਵੱਲੋਂ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਧਮਕੀ ਮਿਲਣ ਤੋਂ ਬਾਅਦ ਖੁਫੀਆ ਏਜੰਸੀਆਂ ਨੇ ਤੁਰੰਤ ਪੁਲਿਸ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਧਮਕੀ 12 ਸਤੰਬਰ ਨੂੰ ਦਿੱਲੀ ਅਤੇ ਮੁੰਬਈ ਹਾਈ ਕੋਰਟਾਂ ਨੂੰ ਮਿਲੀ ਬੰਬ ਧਮਕੀ ਤੋਂ ਬਾਅਦ ਆਈ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਦੀ ਚਿੰਤਾ ਹੋਰ ਵੀ ਵੱਧ ਗਈ ਹੈ।
ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ।

