Punjab News: ਆਂਗਨਵਾੜੀ ਵਰਕਰਾਂ ਵੱਲੋਂ ਰਾਸ਼ਨ ਕਾਰਡ ਦੀ E-KYC ਨਾ ਕਰਨ ਦਾ ਫ਼ੈਸਲਾ

All Latest NewsNews FlashPunjab News

 

Punjab News:  ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਵੱਲੋਂ ਰਾਸ਼ਨ ਕਾਰਡ ਦੀ E-KYC ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਬਾਰੇ ਜਾਣਕਾਰੀ ਸਰਵ ਆਗਣਵਾੜੀ ਅਤੇ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੇ ਵੱਲੋਂ ਦਿੱਤੀ ਗਈ ਹੈ।

ਉਨ੍ਹਾਂ ਨੇ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੂੰ ਇੱਕ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ, ਵਿਸ਼ਾ -ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਨਾ ਕਰਨ ਸਬੰਧੀ…….ਉਪਰੋਕਤ ਵਿਸ਼ੇ ਸਬੰਧੀ ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਵੱਲੋਂ ਆਪ ਜੀ ਦੇ ਧਿਆਨ ਵਿੱਚ ਲਿਆਉਂਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਮਾਣਯੋਗ ਮੁੰਬਈ ਹਾਈਕੋਰਟ ਵੱਲੋਂ 2010 ਵਿੱਚ ਸਖਤ ਫੈਸਲਾ ਲੈਂਦੇ ਹੋਏ ਆਂਗਨਵਾੜੀ ਵਰਕਰ ਹੈਲਪਰ ਤੋਂ ਆਈ. ਸੀ. ਡੀ.ਐਸ ਦੀਆਂ ਸੇਵਾਵਾਂ ਤੋਂ ਬਾਹਰ ਵਾਧੂ ਕੰਮਾਂ ਉੱਤੇ ਰੋਕ ਲਗਾਈ ਗਈ ਸੀ ਅਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵੀ ਪੱਤਰ ਨੰਬਰ :1-15/2010-CDI ਜਾਰੀ ਕਰ ਵਾਧੂ ਕੰਮਾਂ ਉੱਤੇ ਰੋਕ ਲਗਾਉਣ ਲਈ ਸਮੂਹ ਸਟੇਟਾਂ ਨੂੰ ਲਿਖਿਆ ਗਿਆ ਸੀ। ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਹੋਏ ਤਾਜ਼ਾ ਹੁਕਮ ਅਨੁਸਾਰ 9/11/ 2022 ਨੂੰ ਜਾਰੀ ਕੀਤੇ ਗਏ ਹਨ ਕਿ ਆਂਗਣਵਾੜੀ ਵਰਕਰ ਹੈਲਪਰ ਨੂੰ ਕਿਸੇ ਵੀ ਵਿਭਾਗ ਦੇ ਵਾਧੂ ਕੰਮਾਂ ਵਿੱਚ ਸ਼ਾਮਿਲ ਨਾ ਕੀਤਾ ਜਾਵੇ। ਸੋ ਆਪ ਜੀ ਭਲੀ ਭਾਂਤੀ ਜਾਣੂ ਹੋ ਕਿ ਫੂਡ ਸਪਲਾਈ ਵਿਭਾਗ ਵੱਲੋਂ ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਕਰਨ ਦਾ ਕੰਮ ਆਂਗਣਵਾੜੀ ਵਰਕਰਾਂ ਨੂੰ ਆਪ ਜੀ ਰਾਹੀਂ ਸੌਂਪਿਆ ਜਾਣ ਬਾਰੇ ਵਿਭਾਗ ਵੱਲੋਂ 04.09.2025 ਨੂੰ ਪੱਤਰ ਜਾਰੀ ਹੋਇਆ ਹੈ। ਜਿਸ ਤੇ ਸਰਵ ਯੂਨੀਅਨ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਥੇਬੰਦੀ ਇਸ ਪੱਤਰ ਰਾਹੀਂ ਗੰਭੀਰ ਮੁੱਦਿਆਂ ਤੇ ਚਾਨਣਾ ਪਾਉਣਾ ਚਾਹੁੰਦੀ ਹੈ ਜੋ ਹੇਠ ਲਿਖੇ ਅਨੁਸਾਰ ਹੈ :-

1. ਬਿਨਾਂ ਮੋਬਾਈਲ ਦਿੱਤਿਆਂ ਆਂਗਣਵਾੜੀ ਵਰਕਰ ਕੋਲੋਂ ਪਹਿਲਾਂ ਹੀ ਵਿਭਾਗ ਵੱਲੋਂ ਪੋਸ਼ਨ ਟਰੈਕਰ ਐਪ ਤੇ ਸਾਰਾ ਕੰਮ ਆਨਲਾਈਨ ਹੋਣ ਕਰਕੇ ਬਹੁਤ ਜਿਆਦਾ ਬੋਝ ਹੈ ਜੋ ਕਿ ਉਸ ਦੇ ਨਿਜੀ ਫ਼ੋਨ ਰਾਹੀਂ ਕੰਮ ਲਿਆ ਜਾ ਰਿਹਾ ਹੈ ਅਤੇ 166 ਰੁਪਏ ਪ੍ਰਤੀ ਮਹੀਨਾ ਦੇ ਮੋਬਾਇਲ ਡਾਟੇ ਵਿੱਚ ਕਰਨਾ ਬਹੁਤ ਹੀ ਮੁਸ਼ਕਿਲ ਹੈ।

2. ਰਾਸ਼ਨ ਡਿੱਪੂ ਹੋਲਡਰਾਂ ਵੱਲੋਂ 80% ਈ ਕੇ ਵਾਈ ਸੀ ਦਾ ਕੰਮ ਮੁਕਮਲ ਕੀਤਾ ਜਾ ਚੁੱਕਾ ਹੈ ਜਿਸ ਵਿੱਚ 20% ਕੰਮ ਬਕਾਇਆ ਹੈ। 20 ਪ੍ਰਤੀਸ਼ਤ ਵਿੱਚ ਉਹ ਲਾਭ ਪਾਤਰੀ ਆਉਂਦੇ ਹਨ ਜਿਨਾਂ ਵਿੱਚੋਂ ਕੁਝ ਵਿਦੇਸ਼ ਚਲੇ ਗਏ ਹਨ ਕੁਝ ਸਰਕਾਰੀ ਨੌਕਰੀ ਕਰਦੇ ਹਨ ਕੁਝ ਦੀ ਮੌਤ ਹੋ ਚੁੱਕੀ ਹੈ ਅਤੇ ਕੁਛ ਲੜਕੀਆਂ ਦਾ ਵਿਆਹ ਹੋ ਗਿਆ ਹੈ ਇਹਨਾਂ ਲਾਭਪਾਤਰੀਆਂ ਦੀ ਜਾਣਕਾਰੀ ਇਕੱਠੀ ਕਰਨੀ ਬਹੁਤ ਮੁਸ਼ਕਿਲ ਹੈ ਸੋ ਇਹ ਕੰਮ ਡਿੱਪੂ ਹੋਲਡਰਾਂ ਦਾ ਹੈ ਤੇ ਉਹਨਾਂ ਨੂੰ ਹੀ ਦਿੱਤਾ ਜਾਵੇ।

3. ਆਂਗਨਵਾੜੀ ਵਰਕਰ ਅੰਬਰੇਲਾ ਸਕੀਮ ਅਧੀਨ ਪਹਿਲਾਂ ਹੀ ਬਹੁਤ ਸਾਰੀਆਂ ਸੇਵਾਵਾਂ ਨਿਭਾ ਰਹੀਆਂ ਹਨ ਇਸ ਲਈ ਸਾਡੀ ਆਪ ਜੀ ਨੂੰ ਬੇਨਤੀ ਹੈ ਕਿ ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਤੇ ਫਾਰਮ ਭਰਨ ਦਾ ਕੰਮ ਆਂਗਣਵਾੜੀ ਵਰਕਰਾਂ ਨੂੰ ਨਾ ਦਿੱਤਾ ਜਾਵੇ ਇਸ ਨਾਲ ਆਂਗਨਵਾੜੀ ਵਰਕਰ ਦੀਆਂ ਸੇਵਾਵਾਂ ਬਹੁਤ ਜਿਆਦਾ ਪ੍ਰਭਾਵਿਤ ਹੋਣਗੀਆਂ ਅਤੇ ਨਾਲ ਹੀ ਆਂਗਣਵਾੜੀ ਵਰਕਰਾਂ ਜੋ ਪਿੰਡਾਂ ਵਿੱਚ ਪਬਲਿਕ ਸਹਿਯੋਗ ਨਾਲ ਕੰਮ ਕਰਦੀਆਂ ਹਨ ਨਿੱਜੀ ਪੱਧਰ ਤੇ ਉਹਨਾਂ ਨੂੰ ਵਿਰੋਧ ਅਤੇ ਟਕਰਾਅ ਦਾ ਸਾਹਮਣਾ ਵੀ ਕਰਨਾ ਪਵੇਗਾ। ਪਿੰਡ ਵਿੱਚ ਰਹਿੰਦਿਆਂ ਹੋਇਆਂ ਜੇਕਰ ਕਿਸੇ ਇੱਕ ਵੀ ਲਾਭਪਾਤਰੀ ਦਾ ਰਾਸ਼ਨ ਕਾਰਡ ਕੱਟਿਆ ਗਿਆ ਤਾਂ ਪਿੰਡ ਵਾਸੀਆਂ ਵੱਲੋਂ ਸਿੱਧੇ ਤੌਰ ਤੇ ਆਂਗਣਵਾੜੀ ਵਰਕਰ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਜਮੀਨੀ ਪੱਧਰ ਤੇ ਕੰਮ ਕਰਨ ਨਾਲ ਆਂਗਣਵਾੜੀ ਵਰਕਰਾਂ ਦਾ ਲੋਕਾਂ ਨਾਲ ਟਕਰਾਵ ਅਤੇ ਲੜਾਈ ਝਗੜਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਵਰਕਰਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਸ ਪੱਤਰ ਰਾਹੀਂ ਆਪ ਜੀ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਆਂਗਣਵਾੜੀ ਵਰਕਰਾਂ ਦੀ ਡਿਊਟੀ ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਕਰਨ ਲਈ ਡਿਊਟੀ ਨਾ ਲਗਾਈ ਜਾਵੇ।

ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ।
ਆਪ ਜੀ ਦੀ ਵਿਸ਼ਵਾਸ ਪਾਤਰ:
ਸੂਬਾ ਪ੍ਰਧਾਨ:- ਬਰਿੰਦਰਜੀਤ ਕੌਰ ਛੀਨਾ
ਸਰਵ ਆਗਣਵਾੜੀ ਅਤੇ ਵਰਕਰ ਹੈਲਪਰ ਯੂਨੀਅਨ ਪੰਜਾਬ

 

Media PBN Staff

Media PBN Staff

Leave a Reply

Your email address will not be published. Required fields are marked *