ਡਾ. ਬਲਰਾਮ ਸ਼ਰਮਾ ਦੇ ਪਦ ਉੰਨਤ ਹੋਣ ਤੇ ਵਿਦਾਇਗੀ ਸਮਾਰੋਹ ਦਾ ਆਯੋਜਨ

All Latest NewsNews FlashPunjab News

 

-ਡਾ. ਬਲਰਾਮ ਸ਼ਰਮਾ ਨੇ ਰਾਮਗੜ੍ਹ ਸਕੂਲ ਦਾ ਨਾਮ ਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ- ਤਹਿਸੀਲਦਾਰ ਕਰਮਜੀਤ ਸਿੰਘ

ਪੰਜਾਬ ਨੈੱਟਵਰਕ, ਰਾਮਗੜ੍ਹ

ਸਰਕਾਰੀ ਮਿਡਲ ਸਮਾਰਟ ਸਕੂਲ ਰਾਮਗੜ੍ਹ ਨਵਾਂ( ਪਿੰਡ ਵਿਖੇ) ਸਕੂਲ ਮੁਖੀ ਕਪਿਲ ਦੇਵ ਸੋਨੀ ਦੀ ਅਗਵਾਈ ਵਿੱਚ ਸਾਬਿਕ ਸਕੂਲ ਮੁਖੀ, ਨੈਸ਼ਨਲ ਅਵਾਰਡੀ ਡਾ.ਬਲਰਾਮ ਸ਼ਰਮਾ ਦੇ ਲੈਕਚਰਾਰ ਵਜੋਂ ਪਦ ਉਨਤ ਹੋਣ ਤੇ ਸਕੂਲ ਦੇ ਸਟਾਫ, ਵਿਦਿਆਰਥੀ,ਮਾਪੇ ਐਸਐਮਸੀ ਕਮੇਟੀ, ਗਰਾਮ ਪੰਚਾਇਤ ਇਲਾਕੇ ਦੀਆਂ ਸਮਾਜਿਕ ਅਤੇ ਸਾਹਿਤਿਕ ਸੰਸਥਾਵਾਂ ਵੱਲੋਂ ਇੱਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਖੰਨਾ ਦੇ ਤਹਿਸੀਲਦਾਰ ਸ. ਕਰਮਜੀਤ ਸਿੰਘ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਸਾਬਿਕ ਜ਼ਿਲ੍ਹਾ ਸਿੱਖਿਆ ਅਫਸਰ ਸ. ਬਚਿੱਤਰ ਸਿੰਘ ਬਰਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਵਿੱਚ ਆਏ ਮਹਿਮਾਨਾਂ ਲਈ ਸਵਾਗਤੀ ਸ਼ਬਦ ਸਟੇਟ ਅਵਾਰਡੀ ਡਾ.ਸ਼ਿਵ ਸ਼ਰਨ ਵੱਲੋਂ ਕਹੇ ਗਏ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ. ਕਰਮਜੀਤ ਸਿੰਘ ਨੇ ਕਿਹਾ ਕਿ ਕਰਮਯੋਗੀ ਅਧਿਆਪਕ ਅਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਕ ਡਾ. ਬਲਰਾਮ ਸ਼ਰਮਾ ਨੇ ਰਾਮਗੜ੍ਹ( ਨਵਾਂ ਪਿੰਡ )ਸਕੂਲ ਵਿੱਚ ਦੋ ਦਹਾਕਿਆਂ ਤੋਂ ਵੱਧ ਲਾਸਾਨੀ ਲਾ ਮਿਸਾਲ ਅਤੇ ਲਾਜਵਾਬ ਸੇਵਾਵਾਂ ਨਿਭਾ ਇੱਕ ਕਮਰੇ ਤੋਂ ਆਰੰਭ ਹੋਏ ਇਸ ਸਕੂਲ ਨੂੰ ਸੀਨੀਅਰ ਸੈਕਡਰੀ ਸਕੂਲ ਵਰਗਾ ਸਮਾਰਟ ਸਕੂਲ ਬਣਾਇਆ ਬਣਾ ਕੇ ਰਾਮਗੜ੍ਹ ਸਕੂਲ ਦਾ ਨਾਂ ਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ.ਬਚਿੱਤਰ ਸਿੰਘ ਬਰਨ ਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਬਲਜੀਤ ਸਿੰਘ ਨੇ ਕਿਹਾ ਕਿ ਡਾ.ਸ਼ਰਮਾ ਦੀਆਂ ਵਿਦਿਅਕ ਯੋਗਤਾਵਾਂ ਅਤੇ ਪੁਰਸਕਾਰਾਂ ਦੀ ਸੂਚੀ ਲੰਮੀ ਹੈ ਇਸ ਤੋਂ ਵੀ ਵੱਡੀ ਸੂਚੀ ਉਹਨਾਂ ਅਧਿਆਪਕਾਂ ਵਿਦਿਆਰਥੀਆਂ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਦੀ ਹੈ ਜਿਨੵਾਂਦੇ ਦਿਲਾਂ ਵਿੱਚ ਡਾ.ਬਲਰਾਮ ਸ਼ਰਮਾ ਨੇ ਆਪਣੇ ਨਿਮਰ ਸੁਭਾਅ ਅਤੇ ਕਰਮਸ਼ੀਲਤਾ ਨਾਲ ਇੱਕ ਵਿਸ਼ੇਸ਼ ਥਾਂ ਬਣਾਈ ਹੈ।

ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਪ੍ਰਿੰਸੀ. ਸੁਖਦੇਵ ਰਾਣਾ, ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਅਤੇ ਪ੍ਰਿੰਸੀ. ਨਾਜਰ ਸਿੰਘ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਡਾ.ਬਲਰਾਮ ਸਾਡਾ ਵਿਦਿਆਰਥੀ ਰਿਹਾ ਹੈ ਉਹ ਸਹਿਪਾਠੀ ਕਿਰਿਆਵਾਂ ਅਤੇ ਪੜ੍ਹਾਈ ਵਿੱਚ ਮੋਹਰੀ ਵਿਦਿਆਰਥੀ ਰਿਹਾ ਹੈ। ਨਵਯੁਗ ਲਿਖਾਰੀ ਸਭਾ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਦੋਸਤ ਨੇ ਕਿਹਾ ਕਿ ਡਾਕਟਰ ਸ਼ਰਮਾ ਨੇ ਇੱਕ ਰੰਗਕਰਮੀ ਵਜੋਂ ਇੱਕ ਨਾਟਕਕਾਰ ਵਜੋਂ ਅਤੇ ਇੱਕ ਖੋਜਾਰਥੀ ਵੱਲੋਂ ਸਾਹਿਤ ਅਤੇ ਸਮਾਜ ਦੀ ਵਡਮੁੱਲੀ ਸੇਵਾ ਕੀਤੀ ਹੈ। ਇਸ ਸਮਾਗਮ ਵਿੱਚ ਉਕਤ ਤੋਂ ਇਲਾਵਾ ਡਾ. ਅਜਮੇਰ ਸਿੰਘ ਮਾਨ,ਪ੍ਰਿੰਸੀ. ਆਦਰਸ਼ ਕੁਮਾਰ ਸੁਖਦੇਵ ਰਾਮ ਸੁਖੀ, ਲੈਕ. ਜੀਵਨ ਲਾਲ, ਡਾ.ਜੇ ਐਸ ਖੰਨਾ, ਐਸਐਮਸੀ ਚੇਅਰਪਰਸਨ ਕੁਲਜਿੰਦਰ ਕੌਰ, ਸਾਬਿਕ ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਦੀਪੀ ਆਦਿ ਨੇ ਵੀ ਆਪਣੇ ਵਿਚਾਰ ਰਾਹੀਂ ਡਾਕਟਰ ਸ਼ਰਮਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਪ੍ਰਸੰਸਾ ਕੀਤੀ।

ਇਸ ਮੌਕੇ ਡਾਕਟਰ ਸ਼ਰਮਾ ਵੱਲੋਂ ਨਿਭਾਈਆਂ ਸਲਾਘਾਯੋਗ ਸੇਵਾਵਾਂ ਲਈ ਸਨਮਾਨ ਪੱਤਰ ਹਿੰਦੀ ਅਧਿਆਪਕ ਰਾਜਨ ਕੈਂਥ ਵੱਲੋਂ ਪੜ੍ਹਿਆ ਗਿਆ। ਮੰਚ ਸੰਚਾਲਨ ਅੰਗਰੇਜ਼ੀ ਅਧਿਆਪਕ ਮੈਡਮ ਹਰਪ੍ਰੀਤ ਕੌਰ ਵੱਲੋਂ ਬਾਖੂਬੀ ਢੰਗ ਨਾਲ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਸਾਹਿਬ, ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਡਾਕਟਰ ਬਲਰਾਮ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਉਕਤ ਸਰਪੰਚ ਜੋਰਾ ਸਿੰਘ , ਨੌਜਵਾਨ ਸਭਾ ਮਾਹੌਣ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਨ ਸਿੰਘ ਨੇਗੀ ਪ੍ਰਧਾਨ ਸੇਵਾ ਭਾਰਤੀ ਖੰਨਾ, ਰਵਿੰਦਰ ਸਿੰਘ ਰੋਮੀ,ਜਰਨੈਲ ਸਿੰਘ ਪੰਚ ,ਸਵਰਨ ਸਿੰਘ ਪੰਚ,ਦਵਿੰਦਰ ਕੁਮਾਰ,ਪੁਸ਼ਪਾ ਦੇਵੀ ,ਕਵਿਤਾ ਸ਼ਰਮਾ, ਵੰਦਨਾ ਸ਼ਰਮਾ,ਸਪਨਾ ਸ਼ਰਮਾ , ਨੀਟਾ ਸ਼ਰਮਾ ,ਕੋਮਲਪ੍ਰੀਤ ਕੌਰ,ਮਨਪ੍ਰੀਤ ਕੌਰ, ਕੁਲਦੀਪ ਕੌਰ ,ਕਰਮਜੀਤ ਕੌਰ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *