All Latest NewsNews FlashPunjab News

ਅਧਿਆਪਕ ਹੋਏ ਕਰਜ਼ਾਈ, ਪਰ ਸਰਕਾਰ ਨਹੀਂ ਲੈ ਰਹੀ ਸਾਰ

 

ਅਧਿਆਪਕਾਂ ਤੇ ਦੁਕਾਨਦਾਰਾਂ ਦੇ ਰਿਸ਼ਤਿਆਂ ਵਿੱਚ ਆਉਣ ਲੱਗੀ ਖੱਟਾਸ, ਸਕੂਲਾਂ ਵਿੱਚ ਬਣ ਰਹੇ ਕਮਰੇ ਰਹਿ ਗਏ ਅਧੂਰੇ

ਪੰਜਾਬ ਨੈੱਟਵਰਕ, ਦੇਵੀਗੜ੍ਹ / ਪਟਿਆਲਾ-

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ, ਸੀਨੀਅਰ ਆਗੂ ਕੰਵਲ ਨੈਨ, ਹਿੰਮਤ ਸਿੰਘ ਖੋਖ, ਦੀਦਾਰ ਸਿੰਘ, ਹਰਪ੍ਰੀਤ ਸਿੰਘ ਉੱਪਲ, ਰਾਜਿੰਦਰ ਸਿੰਘ ਰਾਜਪੁਰਾ, ਜਗਪ੍ਰੀਤ ਸਿੰਘ ਭਾਟੀਆ, ਵਿਕਾਸ ਸਹਿਗਲ,ਗੁਰਪ੍ਰੀਤ ਸਿੰਘ ਸਿੱਧੂ, ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਲੋਂ ਬਹੁਤ ਸਾਰੀਆਂ ਗ੍ਰਾਂਟਾ ਰਾਸ਼ੀ ਖਰਚਣ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਵਾਪਿਸ ਲੈ ਲਈਆਂ ਗਈਆਂ ਸਨ ਨੂੰ ਦੁਬਾਰਾ ਭੇਜਿਆ ਜਾਵੇ ਕਿਉਂਕਿ ਬਹੁਤ ਸਾਰੇ ਅਧਿਆਪਕਾਂ ਨੇ ਬਹੁਤ ਸਾਰਾ ਖਰਚਾ ਪੱਲਿਓਂ ਕਰਕੇ ਕੰਮ ਕਰਵਾਏ ਹਨ।

ਜ਼ਿਕਰਯੋਗ ਹੈ ਸਮੱਗਰਾ ਸਿੱਖਿਆ ਅਭਿਆਨ ਤੇ ਦੇ ਤਹਿਤ ਬਹੁਤ ਸਾਰੀਆਂ ਗਰਾਂਟਾਂ ਸਕੂਲਾਂ ਦੇ ਖਾਤਿਆਂ ਵਿੱਚ ਆਈਆਂ ਸਨ। ਉਹ ਗ੍ਰਾਂਟਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਅਧਿਆਪਕਾਂ ਨੇ ਕੰਮ ਕਰਵਾ ਕੇ ਦੁਕਾਨਦਾਰਾਂ ਤੋਂ ਬਿੱਲ ਪ੍ਰਾਪਤ ਕਰ ਲਏ ਸਨ ਪਰ ਜਦੋਂ ਪੇਮੈਂਟ ਕਰਨ ਦੀ ਵਾਰੀ ਆਈ ਤਾਂ ਸਰਕਾਰ ਵੱਲੋਂ ਉਹ ਗ੍ਰਾਂਟਾਂ ਵਾਪਸ ਲੈ ਲਈਆਂ।

ਬਿੱਲ ਕੱਟੇ ਹੋਣ ਕਰਕੇ ਅਧਿਆਪਕ ਦੁਕਾਨਦਾਰਾਂ ਦੇ ਕਰਜ਼ਾਈ ਹੋਈ ਫਿਰਦੇ ਨੇ ਕਈ ਥਾਵਾਂ ਤੇ ਤਾਂ ਦੁਕਾਨਦਾਰਾਂ ਤੋਂ ਖਹਿੜਾ ਛੁਡਾਉਣ ਲਈ ਅਧਿਆਪਕਾਂ ਨੇ ਆਪਣੇ ਪੱਲਿਓਂ ਹੀ ਪੈਸੇ ਦੇ ਦਿੱਤੇ ਹਨ। ਜਿਹੜੇ ਸਕੂਲਾਂ ਨੂੰ ਨਵੇਂ ਕਮਰਿਆਂ ਦੀ ਗ੍ਰਾਂਟਾਂ ਆਈਆਂ ਸੀ ਉਹ ਗਰਾਂਟਾਂ ਵੀ ਵਾਪਸ ਲੈ ਲਈਆਂ ਗਈਆਂ।

ਇਸ ਕਰਕੇ ਅੱਜ ਵੀ ਕਮਰੇ ਉਹ ਅਧੂਰੇ ਦੇ ਅਧੂਰੇ ਪਏ ਹਨ। ਪਰ ਉਨਾਂ ਅਧੂਰੇ ਕਮਰਿਆਂ ਤੇ ਜਿੰਨੀ ਲਾਗਤ ਹੁਣ ਤੱਕ ਆਈ ਉਹ ਸਾਰਾ ਖਰਚਾ ਅਧਿਆਪਕ ਆਪਣੇ ਪੱਲਿਓਂ ਦੁਕਾਨਦਾਰਾਂ ਨੂੰ ਦੇ ਬੈਠਾ ਹੈ।

ਹਰਦੀਪ ਸਿੰਘ ਪਟਿਆਲਾ, ਭੀਮ ਸਿੰਘ ਸਮਾਣਾ,ਨਿਰਭੈ ਸਿੰਘ ਘਨੋਰ, ਸ਼ਿਵਪ੍ਰੀਤ ਸਿੰਘ ਪਟਿਆਲਾ, ਹਰਵਿੰਦਰ ਸੰਧੂ, ਜੁਗਪ੍ਰਗਟ ਸਿੰਘ, ਗੁਰਵਿੰਦਰ ਸਿੰਘ ਖੰਗੂੜਾ,ਮਨਦੀਪ ਸਿੰਘ ਕਾਲੇਕੇ, ਰਾਜਵਿੰਦਰ ਜਵੰਦਾ, ਜਸਵਿੰਦਰ ਪਾਲ ਸ਼ਰਮਾ ਨਾਭਾ, ਬੱਬਨ ਭਾਦਸੋਂ, ਹਰਵਿੰਦਰ ਸਿੰਘ ਭਾਦਸੋਂ, ਲਖਵਿੰਦਰਪਾਲ ਸਿੰਘ ਰਾਜਪੁਰਾ, ਸ਼ਪਿੰਦਰ ਸ਼ਰਮਾ ਧਨੇਠਾ, ਰਾਜੀਵ ਗੁਡਿਆਲ, ਯਾਦਵਿੰਦਰ ਸਿੰਘ ਬਿੰਜਲ, ਅਮਰੀਕ ਸਿੰਘ ਖੇੜੀ ਰਾਜਾ ਸਾਥੀਆਂ ਨੇ ਕਿਹਾ ਕਿ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਛੇਤੀ ਤੋਂ ਛੇਤੀ ਇਹ ਗ੍ਰਾਂਟਾਂ ਸਕੂਲਾਂ ਦੇ ਖਾਤਿਆਂ ਵਿੱਚ ਜਾਰੀ ਕਰਨ ਦੇ ਹੁਕਮ ਕੀਤੇ ਜਾਣੇ ਚਾਹੀਦੇ ਹਨ।

 

Leave a Reply

Your email address will not be published. Required fields are marked *