ਵੇਰਕਾ ਦੁੱਧ ਹੋਇਆ ਮਹਿੰਗਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਅਤੇ ਚੰਡੀਗੜ੍ਹ ਵਿੱਚ ਵੇਰਕਾ ਦੁੱਧ ਮਹਿੰਗਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਵੇਰਕਾ ਮਿਲਕ ਪਲਾਂਟ ਦੇ ਵੱਲੋਂ ਦੁਧ ਦੀਆਂ ਕੀਮਤਾਂ ਵਿੱਚ ਦੋ ਰੁਪਏ ਵਾਧਾ ਕੀਤਾ ਗਿਆ ਹੈ।
ਦੁੱਧ ਦੀਆਂ ਨਵੀਆਂ ਕੀਮਤਾਂ 30 ਅਪ੍ਰੈਲ 2025 ਤੋਂ ਲਾਗੂ ਹੋਣਗੀਆਂ। ਇਸ ਦੇ ਨਾਲ ਆਮ ਲੋਕਾਂ ਦੀ ਜੇਬ ਤੇ ਅਸਰ ਪਵੇਗਾ, ਹਾਲਾਂਕਿ ਦੁੱਧ ਉੱਤਪਾਦਕਾਂ ਦਾ ਦੁੱਧ ਹੁਣ ਮਹਿੰਗੇ ਭਾਅ ਵਿਕੇਗਾ।
ਇੱਕ ਮੀਡੀਆ ਰਿਪੋਰਟ ਅਨੁਸਾਰ, ਵੇਰਕਾ ਮਿਲਕ ਪਲਾਂਟ ਨੇ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਹੁਣ ਇਕ ਲੀਟਰ ਦੁੱਧ ਪਿੱਛੇ ਦੋ ਰੁਪਏ ਕੀਮਤ ਵਧਾਈ ਹੈ।
ਵਧੀਆਂ ਹੋਈਆਂ ਕੀਮਤਾਂ 30 ਅਪ੍ਰੈਲ ਤੋਂ ਲਾਗੂ ਹੋ ਰਹੀਆਂ ਹਨ। ਹੁਣ ਵੇਰਕਾ ਫੁੱਲ ਕ੍ਰੀਮ ਦੁੱਧ 69 ਰੁਪਏ ਪ੍ਰਤੀ ਲੀਟਰ ਮਿਲੇਗਾ।
ਇਸ ਪਿੱਛੇ ਵਜ੍ਹਾ ਤਾਪਮਾਨ ਬਹੁਤ ਜ਼ਿਆਦਾ ਵਧਣ ਕਾਰਨ ਗਾਂ ਦੇ ਦੁੱਧ ਦੀ ਮਾਤਰਾ ਘਟਣਾ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਲੱਸੀ, ਆਈਸ ਕ੍ਰੀਮ, ਦਹੀਂ ਸਮੇਤ ਹੋਰ ਉਤਪਾਦਾਂ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਹੀ ਵੇਰਕਾ ਨੇ ਦੁੱਧ ਉਤਪਾਦਕਾਂ ਵਾਸਤੇ ਵੱਡਾ ਐਲਾਨ ਕਰਦਿਆਂ ਹੋਇਆ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ। ਹੁਣ ਆਮ ਗਾਹਕਾਂ ਵਾਸਤੇ ਦੁੱਧ ਦੀਆਂ ਕੀਮਤਾਂ ਵਿੱਚ ਇਕੱਠਾ ਦੋ ਰੁਪਏ ਵਾਧਾ ਕਰਕੇ, ਜੇਬ ਉੱਤੇ ਬੋਝ ਪਾ ਦਿੱਤਾ ਦਿੱਤਾ ਹੈ।