All Latest NewsNews FlashPunjab News

ਵੱਡੀ ਖ਼ਬਰ: ਪੰਜਾਬ ਦੇ ਵੈਟਨਰੀ ਅਫਸਰਾਂ ਵੱਲੋਂ ਪੇਅ-ਪੈਰਿਟੀ ਦੀ ਬਹਾਲੀ ਸੰਘਰਸ਼ ਸ਼ੁਰੂ

 

ਫੀਲਡ ਪੱਧਰ ਦੇ ਸਾਰੇ ਕੈਂਪਾਂ ਦਾ ਚਾਲੂ ਕੀਤਾ ਬਾਈਕਾਟ, ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ਨਾਲ ਸਰਕਾਰ ਕਰਨ ਲੱਗੀ ਵਿਤਕਰਾ : ਆਗੂ

ਪੰਜਾਬ ਨੈੱਟਵਰਕ, ਚੰਡੀਗੜ੍ਹ

ਵੈਟਨਰੀ ਅਫਸਰਾਂ ਨੇ ਆਖਰ ਕਾਰ ਸੂਬਾ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਸੰਘਰਸ਼ ਦਾ ਰਾਹ ਅਪਣਾਉਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ 40 ਸਾਲਾਂ ਤੋਂ ਚਲੀ ਆ ਰਹੀ ਵੈਟਨਰੀ ਅਫਸਰਾਂ ਦੀ ਮੈਡੀਕਲ ਅਤੇ ਡੈਂਟਲ ਅਫਸਰਾਂ ਦੇ ਬਰਾਬਰ ਪੇਅ-ਪੈਰਿਟੀ ਨੂੰ ਪਿਛਲੀ ਸਰਕਾਰ ਵੱਲੋਂ 4 ਜਨਵਰੀ 2021 ਦੇ ਪੱਤਰ ਰਾਹੀਂ ਵੈਟਨਰੀ ਅਫਸਰਾਂ ਨਾਲ ਧੱਕਾ ਕਰਕੇ ਭੰਗ ਕੀਤੀ ਗਈ ਸੀ। ਜਿਸ ਨਾਲ ਵੈਟਨਰੀ ਅਫਸਰਾਂ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਲਗਾਤਾਰ ਮੌਜੂਦਾ ਸੂਬਾ ਸਰਕਾਰ ਦੇ ਪੱਧਰ ਤੇ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਨ, ਪਰ ਸੂਬਾ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਪਸ਼ੂ ਪਾਲਣ ਵਿਭਾਗ ਦੇ ਮਾਣਯੋਗ ਮੰਤਰੀਆਂ ਸ. ਕੁਲਦੀਪ ਸਿੰਘ ਧਾਲੀਵਾਲ, ਸ. ਲਾਲਜੀਤ ਸਿੰਘ ਭੁੱਲਰ ਅਤੇ ਸ. ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਨ। ਪਰ ਅਜੇ ਤੱਕ ਸਵਾਏ ਵਾਅਦਿਆਂ ਅਤੇ ਐਲਾਨਾਂ ਤੋਂ ਵੱਧ ਕੁੱਝ ਵੀ ਨਹੀਂ ਮਿਲਿਆ।

ਜਿਸ ਕਾਰਨ ਵੈਟਨਰੀ ਅਫਸਰਾਂ ਦੇ ਸਮੁੱਚੇ ਕੇਡਰ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ। ਹੁਣ ਤੱਕ ਵੈਟਨਰੀ ਅਫਸਰਾਂ ਨੇ ਬਹੁਤ ਹੀ ਸਬਰ ਤੋਂ ਕੰਮ ਲਿਆ ਕਿਉਂਕਿ ਮੁੱਖ ਮੰਤਰੀ ਜੀ ਕਹਿੰਦੇ ਹਨ ਕਿ ਹੜਤਾਲਾਂ ਕਰਨ ਦੀ ਬਜਾਇ ਗੱਲਬਾਤ ਨਾਲ ਮਸਲੇ ਹੱਲ ਕਰੋ। ਵੈਟਨਰੀ ਅਫਸਰਾਂ ਵੱਲੋਂ ਲਗਾਤਾਰ ਸਵਾ 2 ਸਾਲਾਂ ਤੋਂ ਗੱਲਬਾਤ ਸਰਕਾਰ ਦੇ ਮੰਤਰੀਆਂ ਨਾਲ ਕੀਤੀ ਗਈ ਹੈ ਪਰ ਕੋਈ ਵੀ ਗੱਲ ਤਣ-ਪੱਤਣ ਨਹੀਂ ਲੱਗੀ। ਸਰਕਾਰ ਵੱਲੋਂ ਵੈਟਨਰੀ ਅਫਸਰਾਂ ਦੀ ਪੇਅ-ਪੈਰਿਟੀ ਦੀ ਮੰਗ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੂੰ ਮਿਤੀ 13.6.2024 ਨੂੰ ਅਗਾਊਂ ਬਕਾਇਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇ ਮਿਤੀ 24.6.2024 ਤੱਕ ਵੈਟਨਰੀ ਅਫਸਰਾਂ ਦੀ ਪੇਅ-ਪੈਰਿਟੀ ਨੂੰ ਮੈਡੀਕਲ ਅਤੇ ਡੈਂਟਲ ਅਫਸਰਾਂ ਦੇ ਬਰਾਬਰ ਮੁੜ ਬਹਾਲ ਨਹੀਂ ਕੀਤਾ ਜਾਂਦਾ ਤਾਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਮਜਬੂਰਨ ਮਿਤੀ 25.6.2024 ਤੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ, ਜਿਸ ਦੇ ਸਿੱਟੇ ਵਜੋਂ ਹੋਣ ਵਾਲੇ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਵੈਟਨਰੀ ਅਫਸਰਾਂ ਦੀ ਪੇਅ-ਪੈਰਿਟੀ ਦੀ ਮੰਗ ਨੂੰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਦੇਣ ਦਾ ਮਤਲਬ ਹੈ ਕਿ ਸਰਕਾਰ ਪਸ਼ੂ ਪਾਲਕਾਂ ਦੇ ਭਲੇ ਲਈ ਕੰਮ ਕਰਦੇ ਵੈਟਨਰੀ ਅਫਸਰਾਂ ਦੇ ਮਨੋਬਲ ਨੂੰ ਹੇਠਾਂ ਲਾਕੇ ਪਸ਼ੂ ਪਾਲਕਾਂ ਨੂੰ ਘਾਟੇ ਵੱਲ ਧੱਕਣਾ ਚਾਹੁੰਦੀ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਿਤੀ 24.6.2024 ਤੱਕ ਇਸ ਵਿਸ਼ੇ ਤੇ ਕੋਈ ਵੀ ਕਾਰਵਾਈ ਨਾ ਹੋਣ ਕਰਕੇ 25.6.2024 ਤੋਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ- ਪੈਰਿਟੀ ਵੱਲੋਂ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਪਣਾਇਆ ਜਾ ਰਿਹਾ ਹੈ ਅਤੇ ਸੰਘਰਸ਼ ਦਾ ਪਹਿਲਾ ਪੜਾਅ ਅਰੰਭ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਲਿਖਤੀ ਪਤਰ  ਜਿਲਾ ਮੋਹਾਲੀ ਦੇ ਡਿਪਟੀ ਡਾਰੈਕਟਰ ਪਸ਼ੂ ਪਾਲਣ ਡਾਕਟਰ ਸ਼ਿਵਕਾਂਤ ਗੁਪਤਾ ਨੂੰ ਡਾਕਟਰ ਨਿਤਣ ਗੌਤਮ  ਕੋ ਕਨਵੀਨਰ ਡਾਕਟਰ ਅਬਦੁਲ ਮਜੀਦ  ਡਾਕਟਰ ਗੁਰਿੰਦਰ ਸਿੰਘ ਵਾਲੀਆ ਜੀ ਦੀ ਅਗਵਾਈ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਜਿਲਾ ਵਫ਼ਦ ਵਲੋ ਕਾਲੇ ਬਿੱਲੇ ਲਗਾਕੇ ਸੌਪਿਆ ਗਿਆ, ਵਫ਼ਦ ਵਿੱਚ ਹੋਰਨਾਂ ਤੋਂ ਬਿਨਾ   ਡਾਕਟਰ ਰਾਜੇਸ਼ ਨਾਰੰਗ, ਡਾਕਟਰ ਦਵਿੰਦਰ ਸਿੰਘ, ਡਾਕਟਰ ਰਾਘਵ ਗਾਂਧੀ ਡਾਕਟਰ ਹਰਪ੍ਰੀਤ ਤੁਰ, ਡਾਕਟਰ ਕੁਲਜੋਟਵਿਰ ਸਿੰਘ, ਡਾਕਟਰ ਗੁਰਨਾਮ ਸਿੰਘ, ਡਾਕਟਰ ਗੁਰਨਾਮ ਡਾਕਟਰ ਬਲਤੇਜ . ਡਾਕਟਰ ਰੰਜਨ ਪਾਠਕ ਡਾਕਟਰ ਲੋਕੇਸ਼ ਕਾਜਲ ਆਦਿ ਵਲੋਂ ਸ਼ਿਰਕਤ ਕੀਤੀ ਗਈ।

 

Leave a Reply

Your email address will not be published. Required fields are marked *