ਭਗਵੰਤ ਮਾਨ ਦਾ ਵੱਡਾ ਬਿਆਨ; ਅਖੇ- ਹੁਣ ਜਿਹੜੇ ਧਰਨੇ ਲਾਉਣਗੇ, ਉਨ੍ਹਾਂ ਖਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ

All Latest NewsNews FlashPunjab News

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੀਆਂ ਸੜਕਾਂ ਅਤੇ ਰੇਲ ਟਰੈਕਾਂ ਤੇ ਹੁਣ ਧਰਨੇ ਨਹੀਂ ਲੱਗਣਗੇ? ਜਿਹੜਾ ਧਰਨੇ ਲਾਵੇਗੀ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਇਹ ਸਿੱਧੀ ਚੇਤਾਵਨੀ ਪੰਜਾਬ ਦੇ ਸੀਐੱਮ ਭਗਵੰਤ ਮਾਨ ਹੁਰਾਂ ਦੇ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।

ਉਨ੍ਹਾਂ ਨੇ ਐਕਸ (ਟਵੀਟ) ਤੇ ਪੋਸਟ ਕਰਦਿਆਂ ਲਿਖਿਆ ਕਿ, ਪੰਜਾਬ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਾਂ ਕਾਰਾਂ ਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ,ਧਰਨੇ ਜਾਂ ਹੜਤਾਲਾਂ ..ਪਬਲਿਕ ਦੇ ਵਿਰੁੱਧ ਮੰਨੇ ਜਾਣਗੇ..ਸਾਰੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਯੂਨੀਅਨਾਂ ਧਿਆਨ ਦੇਣ..ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ਼ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ..ਵਰਨਾ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ..  ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਚ ਜਾਰੀ।

ਦੂਜੇ ਪਾਸੇ, ਭਗਵੰਤ ਮਾਨ ਦੇ ਇਸ ਬਿਆਨ ਦਾ ਲੋਕਾਈ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਟਵੀਟ ਕਰਦੇ ਹੋਏ ਐਕਟਵਿਟਸ ਮਾਨਿਕ ਗੋਇਲ ਨੇ ਲਿਖਿਆ ਕਿ, ਮਾਨ ਸਾਹਿਬ ਅਜੇ ਦੋ ਦਿਨ ਪਹਿਲਾਂ ਹੀ ਤੁਹਾਡੀ ਪਾਰਟੀ ਨੇ ਸਾਰੇ ਪੰਜਾਬ ‘ਚ ਧਰਨੇ ਲਾ ਕੇ ਕੰਮਾ ਕਾਰਾਂ ਚ ਵਿਘਣ ਪਾਇਆ ਸੀ , ਤੁਸੀਂ ਤੇ ਤੁਹਾਡੇ ਮੰਤਰੀ ਹਰ ਰੋਜ VVIP ਰੂਟ ਲਗਾ ਕੇ ਲੋਕਾ ਦੇ ਕੰਮ ਰੋਕਦੇ ਹਨ, ਤੁਹਾਡੀਆਂ ਰੈਲੀਆਂ ਰੋਜ ਸਾਰਾ ਇਲਾਕਾ ਬੰਦ ਕਰੀ ਰੱਖਦੀਆਂ ਨੇ। ਜੇ ਤੁਹਾਡੀ ਪਾਰਟੀ ਦੇ ਧਰਨੇ ਅਤੇ ਰੈਲੀਆਂ ਸਹੀ ਹਨ , ਫੇਰ ਕਿਸਾਨਾਂ ਦਾ ਆਪਣੇ ਹੱਕਾਂ ਲਈ ਧਰਨਾ ਲਗਾਉਣਾ ਕਿਵੇਂ ਗਲਤ ਹੈ ? ਬਾਕੀ ਤੁਹਾਡਾ ਇਹ ਟਵੀਟ ਧਮਕੀ ਜਾਪਦਾ ਹੈ, ਇਹੋਜੀਆਂ ਧਮਕੀਆਂ ਦੇਣ ਵਾਲੇ ਪੰਜਾਬ ਦੀ ਸਿਆਸਤ ਚ ਬਹੁਤਾ ਚਿਰ ਨੀ ਕੱਟਦੇ !!

ਹਰਪ੍ਰੀਤ ਸਿੰਘ ਨਾਅ ਦੇ ਇੱਕ ਵਿਅਕਤੀ ਨੇ ਭਗਵੰਤ ਮਾਨ ਦੇ ਟਵੀਟ ਥੱਲੇ ਆਪਣਾ ਕੁਮੈਂਟ ਕਰਦਿਆਂ ਲਿਖਿਆ ਕਿ ਬਹੁਤ ਵਧੀਆ ਫ਼ੈਸਲਾ ਹੈ ਤੁਹਾਡਾ, ਪਰ ਜਦੋਂ ਆਪ ਜੀ ਜਾਂ ਫਿਰ ਆਪ ਜੀ ਦੇ ਮੰਤਰੀ ਸਾਬ੍ਹ ਕਿਤੇ ਆਉਂਦੇ ਜਾਂਦੇ ਨੇ ਤਾਂ, ਪੁਲਿਸ ਨੂੰ ਵੀ ਹਦਾਇਤ ਦੇਵੋ ਕਿ ਰਸਤੇ ਬੰਦ ਕਰਕੇ ਸਾਨੂੰ (ਪਬਲਿਕ ਨੂੰ) ਤੰਗ ਪ੍ਰੇਸ਼ਾਨ ਨਾ ਕਰੇ ਅਤੇ ਸਰਕਾਰੀ ਬੱਸਾਂ ਦਾ ਇਸਤੇਮਾਨ ਰੈਲੀਆਂ ਵਿੱਚ ਕਰਨਾ ਬੰਦ ਕਰੋ, ਅਸੀਂ ਕੰਮਾਂ ਤੇ ਜਾਣਾ ਹੁੰਦਾ ਅਤੇ ਅੱਗੋਂ ਪਤਾ ਲੱਗਦਾ ਕਿ ਬੱਸ ਨਹੀਂ ਆਉਣੀ, ਉਹ ਤਾਂ ਸਿੱਖਿਆ ਕ੍ਰਾਂਤੀ ਤੇ ਗਈ ਹੋਈ ਹੈ। ਉਨ੍ਹਾਂ ਅੱਗੇ ਲਿਖਿਆ ਕਿ ਪਿਛਲੇ ਦੋ ਹਫਤੇ ਵਿਚ ਤੁਹਾਡੀ ਸਿੱਖਿਆ ਕ੍ਰਾਂਤੀ ਕਾਰਣ ਮੇਰੀ ਦੋ ਵਾਰ Short leave ਲੱਗ ਗਈ, ਕਿਉਕਿ ਬੱਸ ਨਹੀਂ ਮਿਲੀ।

Media PBN Staff

Media PBN Staff

Leave a Reply

Your email address will not be published. Required fields are marked *