All Latest NewsNews FlashPunjab News

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ

 

ਪੰਜਾਬ ਨੈੱਟਵਰਕ, ਅੰਮ੍ਰਿਤਸਰ :

ਦੇਸ਼ ਵਿਚ ਬਣੇ ਯੁੱਧ ਦੇ ਹਾਲਾਤਾਂ ਦੇ ਦਰਮਿਆਨ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਰਣਬੀਰ ਸਿੰਘ ਬੇਰੀ, ਸਕੱਤਰ ਅੰਦੇਸ਼ ਭੱਲਾ ਅਤੇ ਦੋਵੇ ਪ੍ਰੋਜੈਕਟ ਚੇਅਰਮੈਨ ਅਸ਼ਵਨੀ ਅਵਸਥੀ ਅਤੇ ਅਮਨ ਸ਼ਰਮਾ ਆਈ. ਪੀ. ਪੀ.ਦੀ ਅਗਵਾਈ ਵਿੱਚ ਦੇਸ਼ ਪ੍ਰਤੀ ਆਪਣੇ ਫਰਜਾਂ ਨੂੰ ਸਮਝਦੇ ਹੋਏ ਇਕ ਵਿਸ਼ਾਲ ਖੂਨਦਾਨ ਕੈਂਪ ਧਰਮ ਸਿੰਘ ਮਾਰਕੀਟ ਨੇੜੇ ਗੋਲਡਨ ਟੈਂਪਲ ਲਗਾਇਆ | ਇਹ ਕੈੰਪ ਡਾ. ਯੂ ਐਸ ਘਈ ਸਾਬਕਾ ਗਵਰਨਰ ਵਲੋਂ ਕੀਤੇ ਗਏ 2021 ਦੇ ਐਮ.ਓ.ਯੂ ਅਨੁਸਾਰ ਦੇਸ਼ ਦੀ ਸੈਨਾਵਾਂ ਅਤੇ ਆਮ ਨਾਗਰਿਕਾਂ ਦੀ ਮਦਦ ਲਈ ਲਗਾਇਆ |

ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਡਾ. ਰਣਵੀਰ ਬੇਰੀ, ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਅਸ਼ਵਨੀ ਅਵਸਥੀ ਅਤੇ ਰੋਟੇਰੀਅਨ ਅਮਨ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਬਲੱਡ ਬੈਂਕ ਸਿਵਲ ਹਸਪਤਾਲ, ਅੰਮ੍ਰਿਤਸਰ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਦੌਰਾਨ ਮੁੱਖ ਮਹਿਮਾਨ ਰੋਟੇਰਿਅਨ ਡਾ. ਪੀਐੱਸ ਗਰੋਵਰ ਡੀਜੀ ਰੋਟਰੀ ਜ਼ਿਲ੍ਹਾ 3070 ਸਨ| ਗਵਰਨਰ ਪੀ. ਐਸ. ਗਰੋਵਰ ਨੇ ਕਿਹਾ ਕਿ ਇਕ-ਇਕ ਬੂੰਦ ਖੂਨ ਨਾਲ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੁੰਦੀ ਹੈ। ਖੂਨ ਦਾਨੀਆਂ ਦੀ ਇਕ-ਇਕ ਬੂੰਦ ਕਿਸੇ ਲਈ ਜੀਵਨ ਰੱਖਿਅਕ ਬਣ ਸਕਦੀ ਹੈ।

ਇਸ ਮੌਕੇ ਆਈ. ਪੀ. ਪੀ ਅਮਨ ਸ਼ਰਮਾ ਨੇ 32ਵੀ ਵਾਰੀ ਖੂਨ ਦਾਨ ਕੀਤਾ | ਉਹਨਾਂ ਤੋਂ ਇਲਾਵਾ ਕਮਲਪ੍ਰੀਤ ਕੌਰ, ਪ੍ਰਦੀਪ ਕਾਲੀਆ,ਡਾ ਗਗਨਦੀਪ ਸਿੰਘ,ਰਾਕੇਸ਼ ਕੁਮਾਰ ਪੁਤਲੀਘਰ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਰਾਮ ਬਾਗ਼,ਬਲਦੇਵ ਮੰਨਣ,ਸਰਬਜੀਤ ਸਿੰਘ ਵਿਜੈ ਨਗਰ, ਜਰਮਨ ਸਿੰਘ, ਗੁਰਮੀਤ ਸਿੰਘ ਖਿਲਚੀਆਂ,ਸੁਖਬੀਰ ਸਿੰਘ ਚੋਹਾਨ, ਰਾਜੇਸ਼ ਪਰਾਸ਼ਰ, ਅਮਨਪ੍ਰੀਤ ਸਿੰਘ ਡੀ. ਪੀ. ਈ, ਕਨੂੰ ਸ਼ਰਮਾ, ਆਦਿ ਹੋਰ ਬਹੁਤ ਦਾਨੀਆਂ ਨੇ ਖੂਨਦਾਨ ਕੀਤਾ | ਇਹ ਕੈਂਪ ਦੇਸ਼ ਦੇ ਵੀਰ ਜਵਾਨਾਂ ਨੂੰ ਸਮਰਪਿਤ ਰਹੇਗਾ। ਸਿਵਲ ਹਸਪਤਾਲ ਅੰਮ੍ਰਿਤਸਰ ਦੀ ਮੈਡੀਕਲ ਟੀਮ ਵਿੱਚ ਡਾ ਕੁਲਦੀਪ ਕੌਰ, ਡਾ ਦਲਜੀਤ ਕੌਰ, ਸਵਿੰਦਰ ਸਿੰਘ ਭੱਟੀ ਆਦਿ ਸਨ|

ਇਸ ਕੈਂਪ ਨੂੰ ਸਫਲ ਬਣਾਉਣ ਲਈ ਚਾਰਟਰ ਪ੍ਰਧਾਨ ਤੇ ਜੋਨਲ ਚੇਅਰਮੈਨ ਐੱਚ.ਐੱਸ ਜੋਗੀ, ਸਾਬਕਾ, ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਹਰਦੇਸ਼ ਸ਼ਰਮਾ (ਦਵੇਸਰ ਕਾਲਜ ਵਾਲੇ), ਮਨਮੋਹਨ ਸਿੰਘ, ਮਮਤਾ ਅਰੋੜਾ, ਅਸਿਸਟੈਂਟ ਗਵਰਨਰ ਅਸ਼ੋਕ ਸ਼ਰਮਾ, ਸਰਬਜੀਤ ਸਿੰਘ,ਗੁਰਬਿੰਦਰ ਖ਼ੈਰਾ, ਕੇ ਐੱਸ ਚੱਠਾ, ਬਲਦੇਵ ਸਿੰਘ ਸੰਧੂ, ਰੋਟੇਰੀਅਨ ਰਚਨਾ ਸਿੰਗਲਾ, ਪ੍ਰਦੀਪ ਸ਼ਰਮਾ, ਬਲਜਿੰਦਰ ਨੌਸ਼ੇਰਾ, ਜੇਐਸ ਲਿਖਾਰੀ, ਸਤਪਾਲ ਕੌਰ, ਸੋਨੀਆ ਅਰੋੜਾ, ਸਤੀਸ਼ ਸ਼ਰਮਾ ਡੀਡੀਪੀਓ, ਹਰਜਾਪ ਬੱਲ, ਸਿੰਮੀ ਬੇਦੀ, ਪ੍ਰਮੋਦ ਸੋਢੀ, ਗੋਪੀ ਚੰਦ, ਚੰਦਰਮੋਹਨ, ਮਨਿੰਦਰ ਸਿੰਘ, ਸਿਮਰਨ, ਵਿਨੋਦ ਕਪੂਰ, ਬ੍ਰਿਗੇਡੀਅਰ ਜੀਐੱਸ ਸੰਧੂ, ਦੀਪਕ ਸ਼ਰਮਾ, ਪਰਮਿੰਦਰ ਸਿੰਘ ਰਾਜਾਸਾਂਸੀ ਦਾ ਵਿਸ਼ੇਸ਼ ਸਹਿਯੋਗ ਰਹੇਗਾ।

 

 

Leave a Reply

Your email address will not be published. Required fields are marked *