ਭੁਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ!
ਤਿੱਬਤ :
ਐਤਵਾਰ ਅੱਧੀ ਰਾਤ ਨੂੰ ਅਚਾਨਕ ਤਿੱਬਤ ਦੀ ਧਰਤੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਣ ਲੱਗੀ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 2:41 ਵਜੇ ਆਇਆ, ਜਿਸ ਕਾਰਨ ਲੋਕਾਂ ਦੇ ਬਿਸਤਰੇ ਹਿੱਲਣ ਲੱਗੇ ਅਤੇ ਉਹ ਆਪਣੀ ਨੀਂਦ ਤੋਂ ਜਾਗ ਗਏ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.7 ਮਾਪੀ ਗਈ ਅਤੇ ਭੂਚਾਲ ਦਾ ਕੇਂਦਰ ਤਿੱਬਤ ਖੇਤਰ ਸੀ। ਬੇਸ਼ੱਕ ਭੂਚਾਲ ਦੇ ਝਟਕੇ ਤੇਜ਼ ਸਨ ਪਰ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਭੂਚਾਲ ਦੇ ਝਟਕਿਆਂ ਦਾ ਪ੍ਰਭਾਵ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਦੇਖਿਆ ਗਿਆ। ਦੱਸ ਦਈਏ ਕਿ ਇੱਕ ਪਾਸੇ ਤਾਂ ਜੰਗ ਭਾਰਤ ਪਾਕਿਸਤਾਨ ਵਿਚਾਲੇ ਲੱਗੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਭੁਚਾਲ ਦੇ ਝਟਕਿਆਂ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।