ਸੀਨੀਅਰ ਪੱਤਰਕਾਰ Punya Prasun Bajpai ਦਾ ਯੂ-ਟਿਊਬ ਚੈਨਲ ਡਲੀਟ ਕਰਨਾ ਮੋਦੀ ਹਕੂਮਤ ਦੀ ਫ਼ਿਰਕੂ ਤਾਨਾਸ਼ਾਹੀ: ਇਨਕਲਾਬੀ ਕੇਂਦਰ ਪੰਜਾਬ
ਦਲਜੀਤ ਕੌਰ, ਚੰਡੀਗੜ੍ਹ
ਮੋਦੀ ਹਕੂਮਤ ਨੇ ਇੱਕ ਤੋਂ ਬਾਅਦ ਇੱਕ ਫ਼ਿਰਕੂ ਫਾਸ਼ੀ ਜਾਬਰ ਹੱਲਾ ਬੋਲਦਿਆਂ ਪਰਸੁਨ ਵਾਜਪੇਈ ਹੋਰਾਂ ਦਾ ਯੂ ਟਿਊਬ ਟੀਵੀ ਚੈਨਲ ਨੂੰ ਡਲੀਟ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਲੋਕ ਗਾਇਕਾ ਅਲੋਚਕ ਨੇਹਾ ਸਿੰਘ ਰਾਠੌਰ ਅਤੇ ਪ੍ਰੋਫੈਸਰ ਮਾਦਰੀ ਕਾਕੋਟੀ (ਡਾ. ਮੇਡਿਊਸਾ) ਖਿਲਾਫ਼ ਰਾਜਧ੍ਰੋਹ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਅਤੇ 4 ਪੀਐਮ ਯੂ ਟਿਊਬ ਚੈਨਲ ਨੂੰ ਬੰਦ ਕਰ ਦਿੱਤਾ ਹੈ।
ਯਾਦ ਰਹੇ ਕਿ ਇਹ ਸਾਰੇ ਯੂ ਟਿਊਬ ਟੀਵੀ ਚੈਨਲ ਜਾਂ ਕਵੀ ਆਲੋਚਕ ਬਿਨ੍ਹਾਂ ਕਿਸੇ ਡਰ ਭੈਅ ਦੇ ਆਪਣੀ ਲੋਕ ਪੱਖੀ ਆਵਾਜ਼ ਬੁਲੰਦ ਕਰ ਰਹੇ ਹਨ। ਮੋਦੀ ਹਕੂਮਤ ਵਿਰੋਧ ਦੀ ਹਰ ਅਵਾਜ਼ ਦਾ ਗਲਾ ਘੁੱਟ ਰਹੀ ਹੈ।
ਮੋਦੀ ਹਕੂਮਤ ਦਾ ਇਹ ਹਮਲਾ ਵਿਸ਼ਾਲ ਲੋਕਾਈ ਦੇ ਚੇਤੰਨ ਜਥੇਬੰਦਕ ਵਿਰੋਧ ਤੋਂ ਬਿਨਾਂ ਰੁਕਣ ਵਾਲਾ ਨਹੀਂ। ਇਨਕਲਾਬੀ ਕੇਂਦਰ ਪੰਜਾਬ ਮੋਦੀ ਹਕੂਮਤ ਦੇ ਇਸ ਫ਼ਿਰਕੂ ਫਾਸ਼ੀ ਤਾਨਾਸ਼ਾਹ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹੈ ਅਤੇ ਆਪਣੀ ਆਵਾਜ਼ ਉਠਾਉਣ ਦਾ ਸੱਦਾ ਦਿੰਦਾ ਹੈ।