ਵੱਡੀ ਖ਼ਬਰ: ਅੰਮ੍ਰਿਤਸਰ ‘ਚ ਮੰਦਰ ਦੇ ਬਾਹਰ ਧਮਾਕਾ, ਵੇਖੋ ਵੀਡੀਓ
ਪੰਜਾਬ ਨੈੱਟਵਰਕ, ਅੰਮ੍ਰਿਤਸਰ-
ਅੰਮ੍ਰਿਤਸਰ ਵਿੱਚ ਇੱਕ ਹਿੰਦੂ ਮੰਦਰ ਦੇ ਬਾਹਰ ਧਮਾਕਾ ਹੋਇਆ। ਖੰਡਵਾਲਾ ਇਲਾਕੇ ਦੇ ਠਾਕੁਰ ਸ਼ੇਰਸ਼ਾਹ ਸੂਰੀ ਰੋਡ ‘ਤੇ ਠਾਕੁਰਦੁਆਰਾ ਮੰਦਰ ਨੇੜੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਵਿਸਫੋਟਕ ਸੁੱਟਿਆ ਅਤੇ ਧਮਾਕਾ ਕੀਤਾ।
ਹਮਲੇ ਦੌਰਾਨ ਮੰਦਰ ਦਾ ਪੁਜਾਰੀ ਅੰਦਰ ਸੀ। ਇਸ ਹਮਲੇ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੋ ਨੌਜਵਾਨ ਬਾਈਕ ‘ਤੇ ਸਵਾਰ ਦਿਖਾਈ ਦੇ ਰਹੇ ਹਨ।
VIDEO | Punjab: A blast was reported on Thakur Sher Shah Suri Road in Amritsar earlier this morning. More details awaited.
(Source: Third Party)
(Full video available on PTI Videos- https://t.co/dv5TRAShcC) pic.twitter.com/IgT2VjUsRb
— Press Trust of India (@PTI_News) March 15, 2025
ਨੌਜਵਾਨ ਮੰਦਰ ਦੇ ਬਾਹਰ ਬਾਈਕ ਰੋਕਦੇ ਹਨ ਅਤੇ ਕੁਝ ਸੁੱਟ ਕੇ ਭੱਜ ਜਾਂਦੇ ਹਨ। ਜਿਵੇਂ ਹੀ ਉਹ ਚਲਾ ਜਾਂਦਾ ਹੈ, ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ।
ਇਹ ਘਟਨਾ ਰਾਤ ਦੇ ਕਰੀਬ 12:30 ਵਜੇ ਵਾਪਰੀ। ਅੰਮ੍ਰਿਤਸਰ ਪੁਲਿਸ ਨੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਮਲਾਵਰ ਕੌਣ ਸਨ?