Public Holiday? ਕੀ ਸਕੂਲਾਂ-ਕਾਲਜਾਂ ਅਤੇ ਦਫ਼ਤਰਾਂ ਚ 7 ਜੁਲਾਈ ਦੀ ਛੁੱਟੀ? ਪੜ੍ਹੋ ਵਾਇਰਲ ਖ਼ਬਰਾਂ ਦੀ ਸਚਾਈ
Public Holiday? ਕੀ 7 ਜੁਲਾਈ ਨੂੰ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਦੇ ਵਿੱਚ ਛੁੱਟੀ ਹੈ? ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿੱਚ 7 ਜੁਲਾਈ ਦੀ ਛੁੱਟੀ ਨੂੰ ਲੈ ਕੇ ਭੰਬਲਭੂਸਾ ਹੈ।
ਦਰਅਸਲ, ਸੋਸ਼ਲ ਮੀਡੀਆ ਤੇ ਅਨੇਕਾਂ ਖ਼ਬਰਾਂ ਇਹ ਚੱਲ ਰਹੀਆਂ ਹਨ ਕਿ ਪੰਜਾਬ ਵਿੱਚ ਵੀ ਭਲਕੇ ਛੁੱਟੀ ਹੈ। ਖ਼ੈਰ, ਇਨ੍ਹਾਂ ਖ਼ਬਰਾਂ ਤੇ ਵਿਰਾਮ ਹਾਲ ਦੀ ਘੜੀ ਲਾਉਣ ਦੀ ਲੋੜ ਹੈ।
ਕਿਉਂਕਿ ਪੰਜਾਬ ਵਿੱਚ 7 ਜੁਲਾਈ ਦੀ ਛੁੱਟੀ ਬਾਰੇ ਕੋਈ ਵੀ ਅਧਿਕਾਰਿਤ ਤੌਰ ਤੇ ਜਾਣਕਾਰੀ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ। ਨਾ ਹੀ ਇਸ ਬਾਰੇ ਕੋਈ ਨੋਟੀਫਿਕੇਸ਼ਨ (ਪੱਤਰ) ਜਾਰੀ ਕੀਤਾ ਗਿਆ ਹੈ।
ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ‘ਚ ਛੁੱਟੀ?
ਦੱਸਣਾ ਬਣਦਾ ਹੈ ਕਿ ਨੈਸ਼ਨਲ ਅਤੇ ਸਟੇਟ ਮੀਡੀਆ ਅਦਾਰਿਆਂ ਦੇ ਵੱਲੋਂ ਇਹ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ ਕਿ ਮੁਹੱਰਮ ਦੀ ਛੁੱਟੀ ਕਾਰਨ 7 ਜੁਲਾਈ ਨੂੰ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ। ਹਾਲਾਂਕਿ ਇਹ ਖ਼ਬਰਾਂ ਪੂਰੀ ਤਰ੍ਹਾਂ ਨਾਲ ਸਹੀ ਨਹੀਂ ਹਨ।
ਤੁਹਾਨੂੰ ਦੱਸ ਦੇਈਏ ਕਿ ਮੁਹੱਰਮ ‘ਤੇ ਰਾਖਵੀਂ ਛੁੱਟੀ ਰੱਖੀ ਗਈ ਹੈ ਅਤੇ ਜੇਕਰ ਸੋਮਵਾਰ, 7 ਜੁਲਾਈ ਨੂੰ ਚੰਨ ਦਿਖਦਾ ਹੈ, ਤਾਂ ਵੱਖੋ-ਵੱਖ ਜ਼ਿਲ੍ਹਿਆਂ ਦੇ ਡੀਸੀ ਆਪਣੇ ਪੱਧਰ ‘ਤੇ ਛੁੱਟੀ ਬਾਰੇ ਫ਼ੈਸਲਾ ਲੈ ਸਕਦੇ ਹਨ।
ਦਰਅਸਲ, ਮੁਹਰਮ ਇਸਲਾਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਇਸ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾ ਰਿਹਾ ਹੈ।
ਮੁਹੱਰਮ ਤਿਉਹਾਰ ਦਾ ਰਾਜਸਥਾਨ ਵਿੱਚ ਵੀ ਵਿਸ਼ੇਸ਼ ਮਹੱਤਵ ਹੈ, ਅਤੇ ਮੁਸਲਿਮ ਭਾਈਚਾਰੇ ਦੇ ਲੋਕ ਇਸ ਦਿਨ ਕਰਬਲਾ ਦੀ ਲੜਾਈ ਵਿੱਚ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦੇ ਹਨ।

