All Latest NewsGeneralNews FlashPunjab News

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਅੰਨਪੂਰਨਾ ਦਿਵਸ ਮਨਾਇਆ

 

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਲੋੜਵੰਦਾਂ ਨੂੰ ਰਾਸ਼ਨ ਵੰਡ ਕੀਤੀ ਨਵੇਂ ਸਾਲ ਦੀ ਸ਼ੁਰੂਆਤ

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਰੋਟਰੀ ਇੰਟਰਨੈਸ਼ਨਲ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਵੇਂ ਰੋਟਰੀ ਸਾਲ ਦੀ ਸ਼ੁਰੂਆਤ ਅੰਨਪੂਰਨਾ ਦਿਵਸ ਨਾਲ ਕਰਨ ਦੇ ਦਿੱਤੇ ਜਾਂਦੇ ਹਰ ਸਾਲ ਦੇ ਨਿਰਦੇਸ਼ਾਂ ਤਹਿਤ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਡਾ. ਰਣਵੀਰ ਬੇਰੀ ਅਤੇ ਕਲੱਬ ਦੇ ਸਕੱਤਰ ਅੰਦੇਸ਼ ਭੱਲਾ ਦੀ ਯੋਗ ਅਗਵਾਈ ਹੇਠ ਕੀਤੀ ਗਈ।

ਇਸ ਸਮਾਰੋਹ ਵਿਚ ਜਿੱਥੇ ਲੋੜਵੰਦ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ, ਉਥੇ ਹੀ ਨਾਲ ਹੀ ਨਵੀਂ ਚੁਣੀ ਹੋਈ ਟੀਮ ਨੇ ਸ਼ਿਵਾਲਾ ਭਾਈਆਂ ਮੰਦਰ ਦੇ ਯੋਗਾ ਹਾਲ ਵਿਚ ਇਹ ਸਮਾਗਮ ਆਯੋਜਿਤ ਕਰਕੇ ਭਗਵਾਨ ਮਹਾਂਦੇਵ ਦਾ ਅਸ਼ੀਰਵਾਦ ਵੀ ਲਿਆ। ਅੱਜ ਦੇ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਵੀ ਰਹੀ ਕਿ ਕਲੱਬ ਦੇ ਸਾਰੇ ਮੈਂਬਰ ਆਪਣੇ ਨਾਲ ਲੋੜਵੰਦਾਂ ਲਈ ਮੌਸਮ ਦਾ ਫਲ ਰਾਜਾ ਅੰਬ ਵੀ ਨਾਲ ਲੈ ਕੇ ਆਏ ਅਤੇ ਹਰ ਲੋੜਵੰਦ ਨੂੰ ਇਹ ਫਲ ਤੇ ਰਾਸ਼ਨ ਦਾ ਸਮਾਨ ਵੰਡਿਆ ਗਿਆ।

ਅੱਜ ਦੇ ਇਸ ਪ੍ਰੋਜੈਕਟ ਦੇ ਚੇਅਰਮੈਨ ਅੰਦੇਸ਼ ਭੱਲਾ ਸਨ, ਜੋ ਕਿ ਹਰ ਸਾਲ ਅੰਨਪੂਰਨਾ ਦਿਵਸ ਮੌਕੇ ਰਾਸ਼ਨ ਤੇ ਹੋਰ ਸਮਾਨ ਲੋੜਵੰਦਾਂ ਨੂੰ ਵੰਡਦੇ ਹਨ। ਇਸ ਮੌਕੇ ਬੋਲਦੇ ਹੋਏ ਕਲੱਬ ਦੇ ਆਈਪੀਪੀ ਅਮਨ ਸ਼ਰਮਾ, ਚਾਰਟਰ ਪ੍ਰਧਾਨ ਤੇ ਜੋਨਲ ਚੇਅਰਮੈਨ 2024-25 ਐੱਚਐੱਸ ਜੋਗੀ, ਜੋਨਲ ਚੇਅਰਮੈਨ 2023-24 ਜਤਿੰਦਰ ਸਿੰਘ ਪੱਪੂ, ਅਸਿਸਟੈਂਟਗ ਗਵਰਨਰ ਅਸ਼ੋਕ ਸ਼ਰਮਾ, ਅਸਿਸਟੈਂਟ ਗਵਰਨਰ ਵਿਪਨ ਭਸੀਨ, ਡਿਸਟ੍ਰਿਕਟ ਚੇਅਰ ਕੇਐੱਸ ਚੱਠਾ ਅਤੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਪਾਸਟ ਪ੍ਰੈਜੀਡੈਂਟ ਪਰਮਜੀਤ ਸਿੰਘ ਨੇ ਆਪਣੇ ਵਿਚਾਰ ਰੱਖੇ ਅਤੇ ਨਵੀਂ ਟੀਮ ਨੂੰ ਅਸ਼ੀਰਵਾਦ ਦਿੰਦਿਆਂ ਆਉਣ ਵਾਲੇ ਸਾਲ ਵਿਚ ਵੱਧ ਤੋਂ ਵੱਧ ਪ੍ਰੋਜੈਕਟ ਕਰਨ ਦਾ ਵਾਅਦਾ ਕੀਤਾ। ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਪਿਛਲੇ ਸਮਿਆਂ ਵਿਚ ਵੀ ਸਮਾਜ ਭਲਾਈ ਦੇ ਕੰਮਾਂ, ਲੋੜਵੰਦਾਂ ਦੀ ਮਦਦ, ਅੱਖਾਂ ਦੇ ਅਪਰੇਸ਼ਨ, ਹੜ ਪੀੜਤਾਂ ਦੀ ਮਦਦ, ਵਾਤਾਵਰਨ ਨੂੰ ਸੁਰੱਖਿਅਤ ਰੱਖਣ ਤੇ ਹੋਰ ਬਹੁਤ ਸਾਰੇ ਸਮਾਜ ਭਲਾਈ ਕਾਰਜਾਂ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਸ਼ਨ ਵੰਡ ਸਮਾਰੋਹ, ਸਕੂਲਾਂ ਵਿਚ ਟੀਵੀ, ਐੱਲਈਡੀ ਪ੍ਰੋਜੈਕਟਰ ਮੁਹੱਈਆ ਕਰਵਾਉਣੇ, ਗਰੀਬ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਬੈਗ ਦੇਣੇ, ਲੋੜਵੰਦ ਪੜ੍ਹਾਈ ਲਈ ਬੱਚਿਆਂ ਦੀ ਆਰਥਿਕ ਮਦਦ ਕਰਨੀ ਆਦਿ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰੋਜੈਕਟਾਂ ਨੂੰ ਚਲਾਉਣ ਵਿਚ ਵਿਸ਼ੇਸ਼ ਤੌਰ ਤੇ ਬਲਦੇਵ ਸਿੰਘ ਸੰਧੂ, ਰੋਟੇਰੀਅਨ ਰਚਨਾ ਸਿੰਗਲਾ, ਪ੍ਰਿੰ. ਦਵਿੰਦਰ ਸਿੰਘ, ਹਰਦੇਸ਼ ਸ਼ਰਮਾ ਦਵੇਸਰ, ਪ੍ਰਦੀਪ ਸ਼ਰਮਾ, ਪਰਮਜੀਤ ਸਿੰਘ, ਅਸ਼ਵਨੀ ਅਵਸਥੀ, ਆਈਪੀਪੀ ਅਮਨ ਸ਼ਰਮਾ ਵੱਡਾ ਯੋਗਦਾਨ ਪਾ ਰਹੇ ਹਨ।

ਇਸ ਮੌਕੇ ਸਰਬਜੀਤ ਸਿੰਘ, ਸਤਪਾਲ ਕੌਰ, ਭੁਪਿੰਦਰ ਕੌਰ, ਸਤਪ੍ਰਭਾ ਸ਼ਰਮਾ, ਮਨਜੀਤ ਕੌਰ, ਮਮਤਾ ਅਰੋੜਾ, ਮਨੀਸ਼ਾ ਭੱਲਾ, ਸਤੀਸ਼ ਸ਼ਰਮਾ ਡੀਡੀਪੀਓ, ਬਲਦੇਵ ਮੰਨਣ, ਹਰਜਾਪ ਬੱਲ, ਸਰਬਦੀਪ ਸਿੰਘ, ਰਮਨ ਕਾਲੀਆ, ਡਾ. ਰੋਮਿਲਾ ਬੇਰੀ, ਸਿੰਮੀ ਬੇਦੀ, ਪ੍ਰਮੋਦ ਸੋਢੀ, ਚੰਦਰਮੋਹਨ, ਮਨਿੰਦਰ ਸਿੰਘ ਸਿਮਰਨ, ਵਿਨੋਦ ਕਪੂਰ, ਜੇਐੱਸ ਲਿਖਾਰੀ, ਬ੍ਰਿਗੇਡੀਅਰ ਜੀਐੱਸ ਸੰਧੂ ਆਦਿ ਸਾਰੇ ਆਸਥਾ ਪਰਿਵਾਰ ਦੇ ਮੈਂਬਰ ਹਾਜ਼ਰ ਸਨ। ਸ਼ਿਵਾਲਾ ਮੰਦਰ ਦੇ ਨੁਮਾਇੰਦਿਆਂ ਵਿਚ ਜਤਿੰਦਰ ਅਰੋੜਾ ਪ੍ਰਧਾਨ, ਸੰਜੇ ਅਰੋੜਾ ਸਕੱਤਰ, ਅਸ਼ਵਨੀ ਸ਼ਰਮਾ ਟਰੱਸਟੀ ਅਤੇ ਰੋਹਿਤ ਪਾਂਡੇ ਮੈਨੇਜਰ ਵੀ ਮੌਜੂਦ ਸਨ।

 

Leave a Reply

Your email address will not be published. Required fields are marked *