All Latest NewsNews FlashPunjab News

ਭਗਵੰਤ ਮਾਨ ਦੀਆਂ ਧਮਕੀਆਂ ਦਾ ਜਥੇਬੰਦਕ ਤਾਕਤ ਨਾਲ ਟਾਕਰਾ ਕਰਾਂਗੇ: BKU ਡਕੌਦਾ

 

ਦਲਜੀਤ ਕੌਰ, ਲੁਧਿਆਣਾ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋ ਸੜਕਾਂ ਜਾਂ ਰੇਲਾਂ ਰੋਕਣ ਵਾਲਿਆ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਆਮ ਆਦਮੀ ਪਾਰਟੀ ਦੀ ਦਿੱਲੀ ਹਾਰ ਅਤੇ ਲੁਧਿਆਣਾ ਹਿਮਨੀ ਚੋਣ ਦੀ ਸੰਭਾਵਿਤ ਹਾਰ ਚੋ ਨਿਕਲੀ ਬੁਖਲਾਹਟ ਦਾ ਨਤੀਜਾ ਹੈ।

ਸੰਘਰਸ਼ਸੀਲ ਲੋਕਾਂ ਨੂੰ ਇਨਾਂ ਗਿੱਦੜਭਬਕੀਆਂ ਦੀ ਕੋਈ ਪਰਵਾਹ ਨਹੀ ਹੈ। ਜਦੋ ਰੋਸ ਪ੍ਰਗਟ ਕਰਨ ਦੇ ਜਮਹੂਰੀ ਹੱਕ ਨੂੰ ਪੈਰਾਂ ਹੇਠ ਲਤਾੜਿਆ ਜਾਂਦਾ ਹੈ, ਜਦੋ ਮੰਗਾਂ ਮਸਲੇ ਜਾਣ ਬੁੱਝ ਕੇ ਲਟਕਾਏ ਜਾਂਦੇ ਹਨ ਤੇ ਮੰਨਣ ਦੀ ਥਾਂ ਮੀਟਿੰਗਾਂ ‘ਚੋ ਉਠੱਕੇ ਹਾਕਮ ਭੱਜ ਜਾਂਦੇ ਹਨ ਤਾਂ ਸੱਤਾ ਦੇ ਨਸ਼ੇ ਚ ਮਦਹੋਸ਼ ਹਾਕਮਾਂ ਦਾ ਗਰੂਰ ਚਕਨਾਚੂਰ ਕਰਨ ਲਈ ਮਜਬੂਰੀ ਵੱਸ ਲੋਕਾਂ ਨੂੰ ਇਹ ਰਾਹ ਅਖਤਿਆਰ ਕਰਨਾ ਪੈਦਾ ਹੈ।

ਸੜਕਾਂ ਜਾਮ ਕਰਨ ਸ਼ੋਂਕ ਨਹੀ ਸਗੋ ਇੰਝ ਕਰਨ ਲਈ ਸਰਕਾਰਾਂ ਹੀ ਲੋਕਾਂ ਨੂੰ ਮਜ਼ਬੂਰ ਕਰਦੀਆ ਹਨ। ਉਨਾਂ ਕਿਹਾ ਕਿ ਮੀਰ ਮੰਨੂ ਦਾ ਰਾਹ ਭਗਵੰਤ ਮਾਨ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ।

ਇਹ ਵਿਚਾਰ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ।

ਪਿੰਡ ਭੱਠਾ ਧੂਹਾ ਦੇ ਗੁਰੂਦੁਆਰਾ ਸਾਹਿਬ ‘ਚ ਬਲਾਕ ਹੰਬੜਾਂ ਦੀਆ ਇਕਾਈਆ ਦੇ ਸਾਰੇ ਆਗੂਆ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨਾਂ ਅੱਜ ਪੰਜਾਬ ‘ਚ ਵੱਖ-ਵੱਖ ਥਾਵਾਂ ਤੇ ਪੰਜਾਬ ਸਰਕਾਰ ਵਲੋ ਪੁਲਸ ਤਾਕਤ ਦੇ ਜੋਰ ਸ਼ੰਭੂ ਥਾਣੇ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਰੋਕਣ ਤੇ ਵੱਡੀ ਪੱਧਰ ਤੇ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕਰਨ ਦਾ ਮਤਾ ਪਾਸ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੁਲਸ ਰਾਜ ਚ ਬਦਲ ਕੇ ਭਗਵੰਤ ਮਾਨ ਸਰਕਾਰ ਮੋਦੀ ਦੇ ਕਦਮਾਂ ਚ ਪੈਰ ਧਰ ਰਹੀ ਹੈ। ਪੰਜਾਬ ਸਰਕਾਰ ਵਲੋ ਪਾਣੀ ਹਰਿਆਣਾ ਨੂੰ ਦੇਣ ਦੇ ਮੁੱਦੇ ਤੇ ਉਨਾਂ ਕਿਹਾ ਕਿ ਮੋਦੀ ਤੇ ਮਾਨ ਲੋਕਾਂ ਨੂੰ ਬੁੱਧੂ ਬਨਾਉਣ ਲਈ ਫਰੈੰਡਲੀ ਮੈਚ ਖੇਲ ਰਹੇ ਹਨ।

ਉਨਾਂ ਕਿਹਾ ਕਿ ਸ਼ੰਭੂ, ਖਨੋਰੀ, ਭੂੰਦੜੀ , ਅਖਾੜਾ, ਬੱਗੲ ਕਲਾਂ, ਭੋਗਪੁਰ, ਗੁਰਦਾਸ ਪੁਰ , ਚੋਕੇ, ਜਿਓਂਦ ਆਦਿ ਥਾਵਾਂ ਤੇ ਪੰਜਾਬ ਸਰਕਾਰ ਵਲੋ ਢਾਹੇ ਜਬਰ ਖਿਲਾਫ 13 ਮਈ ਨੂੰ ਜਗਰਾਂਓ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਲਾਕ ਮੀਟਿੰਗ ਚ ਸਾਰੇ ਪਿੰਡਾਂ ਚ ਜਗਰਾਂਓ ਪ੍ਰਦਰਸ਼ਨ ਨੂੰ ਸਫਲ ਬਨਾਉਣ ਲਈ ਮੀਟਿੰਗਾਂ ਦੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਗਿਆ।

ਮੀਟਿੰਗ ‘ਚ ਪਹਿਲਗਾਮ ਦੀ ਮੰਦ ਭਾਗੀ ਘਟਨਾ ਦੀ ਤਿੱਖੀ ਨਿੰਦਾ ਕਰਦਿਆ ਇਸ ਘਟਨਾ ਦੀ ਆੜ ‘ਚ ਪਾਕਿਸਤਾਨ ਖਿਲਾਫ ਰਚੇ ਜਾ ਰਹੇ ਜੰਗੀ ਉਨਮਾਦ ਦਾ ਡੱਟ ਕੇ ਵਿਰੋਧ ਕਰਦਿਆ ਉਸ ਘਟਨਾ ਦੀ ਨਿਆਇਕ ਜਾਂਚ ਕਰਾਉਣ ਦੀ ਮੰਗ ਕੀਤੀ ਗਈ।

ਇਸ ਮੌਕੇ ਬਲਾਕ ਪ੍ਰਧਾਨ ਬੇਅੰਤ ਸਿੰਘ ਬਾਣੀਏਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਜਿਲਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆ, ਸੁਖਵਿੰਦਰ ਸਿੰਘ ਹੰਬੜਾਂ, ਹਰਬੰਸ ਸਿੰਘ ਬੀਰਮੀ, ਕੁਲਵੰਤ ਸਿੰਘ ਬੁਰਜ ਮਾਨ ਕੋਰ, ਲੇਖ ਰਾਜ ਭੱਠਾ ਧੂਹਾ ਸਮੇਤ ਡੇਢ ਦਰਜਨ ਦੇ ਕਰੀਬ ਇਕਈਆ ਦੇ ਆਗੂ ਹਾਜਰ ਸਨ।

 

Leave a Reply

Your email address will not be published. Required fields are marked *