ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਿਲਿਆ ਨਵਾਂ ਸਕੱਤਰ, ਪੜ੍ਹੋ ਕੌਣ?
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਦੇ ਵੱਲੋਂ ਸਕੂਲ ਸਿੱਖਿਆ ਬੋਰਡ ਦਾ ਨਵਾਂ ਸਕੱਤਰ ਤੈਨਾਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ, ਪੀਸੀਐਸ ਅਮਨਿੰਦਰ ਕੌਰ ਬਰਾੜ ਕੋਲ ਹੁਣ ਸਕੱਤਰ ਪੰਜਾਬ ਸਕੂਲ ਬੋਰਡ ਦਾ ਚਾਰਜ ਹੋਵੇਗਾ।
ਦੱਸਣਾ ਬਣਦਾ ਹੈ ਕਿ ਪਰਲੀਨ ਕੌਰ ਬਰਾੜ (ਪੀਸੀਐਸ) ਸਕੱਤਰ, ਸਕੂਲ ਬੋਰਡ ਦੀ ਸਰਕਾਰ ਦੇ ਵੱਲੋਂ ਬਦਲੀ ਕਰ ਦਿੱਤੀ ਗਈ ਹੈ।
ਅਮਨਿੰਦਰ ਕੌਰ ਬਰਾੜ ਜੋ ਕਿ ਐਸਸੀਈਆਰਟੀ ਪੰਜਾਬ ਦੇ ਸਕੱਤਰ ਹਨ, ਨੂੰ ਅਗਲੇ ਹੁਕਮਾਂ ਤੱਕ ਪੰਜਾਬ ਸਕੂਲ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।