All Latest NewsNews FlashPunjab News

ਆਤਮ ਸਿੰਘ ਪਰਮਾਰ ਦੀ ਪੁਸਤਕ ”ਹਰਫਾਂ ਦੀ ਨਸਤਰ” ‘ਤੇ ਵਿਚਾਰ ਚਰਚਾ 18 ਮਈ ਨੂੰ – ਅਮਨਦੀਪ ਸ਼ਰਮਾ

 

ਚੰਗੇ ਵਿਚਾਰਾਂ ਦੀ ਕਿਤਾਬ -ਰਜਿੰਦਰ ਮੋਨੀ ਵਰਮਾ

ਪੰਜਾਬ ਨੈੱਟਵਰਕ, ਮਾਨਸਾ-

ਆਤਮਾ ਸਿੰਘ ਪਰਮਾਰ ਦੀ ਦੂਸਰੀ ਪੁਸਤਕ ਹਰਫਾਂ ਦੀ ਨਸਰਤ ਤੇ ਵਿਚਾਰ ਚਰਚਾ 18 ਮਈ ਨੂੰ ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਕਰਵਾਈ ਜਾ ਰਹੀ ਹੈ।

ਜਾਣਕਾਰੀ ਦੁਨੀਆ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਇਹ ਦੂਸਰੀ ਪੁਸਤਕ ਹੈ। ਇਸ ਪੁਸਤਕ ਤੇ ਵੱਖ-ਵੱਖ ਬੁਲਾਰਿਆਂ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਇਸ ਪੁਸਤਕ ਬਾਰੇ ਵਿਸਤਾਰ ਪੂਰਵ ਗੱਲਬਾਤ ਡਾਕਟਰ ਕਰਨੈਲ ਸਿੰਘ ਬੈਰਾਗੀ ਕਰਨਗੇ। ਮੰਚ ਦੇ ਉਪ ਪ੍ਰਧਾਨ ਰਜਿੰਦਰ ਮੋਨੀ ਵਰਮਾ ਨੇ ਦੱਸਿਆ ਕਿ ਉਹਨਾਂ ਦੀ ਕਿਤਾਬ ਵਿਚਾਰਾਂ ਦੀ ਕਿਤਾਬ ਹੈ।

ਉਹਨਾਂ ਦੀ ਵਿਚਾਰ ਜਿੰਦਗੀ ਨੂੰ ਚੰਗੀ ਸੇਧ ਦਿੰਦਿਆਂ ਅੱਗੇ ਵੱਲ ਵਧਣ ਵਿੱਚ ਸਹਾਈ ਹੋਵੇਗੀ। ਉਹਨਾਂ ਕਿਹਾ ਕਿ ਇਸ ਕਿਤਾਬ ਤੇ ਵਿਚਾਰ ਚਰਚਾ ਵਿੱਚ ਡਾਕਟਰ ਕਰਨੈਲ ਸਿੰਘ ਵੇਰਾਗੀ ,ਦਿਲਬਾਗ ਸਿੰਘ ਰਿਉਦ ਕਲਾਂ,ਕਮਲ ਬੁਢਲਾਡਾ, ਪਰਵੀਨ ਕੁਮਾਰ ਬਲਿਆਲ, ਗੁਲਜਾਰ ਡੋਗਰਾ, ਰਜਿੰਦਰ ਸਿੰਘ ਆਦਿ ਗੱਲਬਾਤ ਕਰਨਗੇ।

 

 

Leave a Reply

Your email address will not be published. Required fields are marked *