ਦਾਨੀ ਸੱਜਣਾਂ ਵੱਲੋਂ ਜਟਾਣਾ ਖੁਰਦ ਸਕੂਲ ਵਿੱਚ ਵੰਡੀ ਸਟੇਸ਼ਨਰੀ -ਗੁਰਜੰਟ ਸਿੰਘ ਬੱਛੋਆਣਾ
ਸਰਕਾਰੀ ਪ੍ਰਾਇਮਰੀ ਸਕੂਲ ਜਟਾਣਾ ਖੁਰਦ ਵਿਖੇ ਦਾਨੀ ਸੱਜਣਾਂ ਵੱਲੋਂ ਬੱਚਿਆਂ ਲਈ ਸਟੇਸ਼ਨਰੀ ਕਾਪੀਆਂ ਕਿਤਾਬਾਂ ਅਤੇ ਬੈਗ ਵੰਡੇ ਗਏ। ਇਸ ਮੌਕੇ ਬੋਲਦਿਆ ਹਰਬੰਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਬੱਚਿਆਂ ਦਾ ਧਿਆਨ ਪੜਾਈ ਵਿੱਚ ਵਧੇਗਾ ਅਤੇ ਉਹਨਾਂ ਦੀ ਪੜਨ ਵਿੱਚ ਰੁਚੀ ਵਧੇਗੀ।
ਇਸ ਮੌਕੇ ਬੋਲਦਿਆ ਸਕੂਲ ਮੁਖੀ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਇਸ ਤਰ੍ਹਾਂ ਦਾਨੀ ਸੱਜਣ ਨਾਲ ਬੱਚਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਉਹਨਾਂ ਕਿਹਾ ਕਿ ਇਸ ਸਾਲ ਸਾਡੇ ਸਕੂਲ ਦੇ ਬੱਚਿਆਂ ਦੀ ਗਿਣਤੀ 5% ਵਧੀ ਹੈ। ਉਨਾ ਇਸ ਕੰਮ ਲਈ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭੁਪਿੰਦਰ ਕੌਰ ,ਸਰਦਪਾਲ, ਸਰਬਜੀਤ ਕੌਰ, ਕਰਮਜੀਤ ਕੌਰ ਅਤੇ ਬੰਤ ਸਿੰਘ ਆਦਿ ਹਾਜ਼ਰ ਸਨ।

