IMD Latest Weather Forecast: ਮੌਸਮ ਵਿਭਾਗ ਪੰਜਾਬ ਵੱਲੋਂ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ
IMD Latest Weather Forecast: ਪਿਛਲੇ ਕੁਝ ਦਿਨਾਂ ਦੌਰਾਨ ਕਈ ਇਲਾਕਿਆਂ ‘ਚ ਹਲਕੀ ਬਾਰਿਸ਼ ਵੀ ਹੋਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
IMD Latest Weather Forecast: ਉੱਤਰੀ ਭਾਰਤ ਵਿੱਚ ਮਾਨਸੂਨ ਦੇ ਦਾਖਲ ਹੋਣ ਦੇ ਨਾਲ ਹੀ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਤਾਪਮਾਨ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਕਈ ਇਲਾਕਿਆਂ ‘ਚ ਹਲਕੀ ਬਾਰਿਸ਼ ਵੀ ਹੋਈ।
ਅੱਜ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਮੀਂਹ ਪੈਣ ਦੀਆਂ ਖ਼ਬਰਾਂ ਹਨ ਅਤੇ ਕਈ ਜਿਲ੍ਹਿਆਂ ਵਿਚ ਆਉਂਦੇ ਕੁੱਝ ਘੰਟਿਆਂ ਦੌਰਾਨ ਭਾਰੀ ਮੀਂਹ ਪੈ ਸਕਦਾ ਹੈ।
ਪਰ ਇਸ ਦੇ ਬਾਵਜੂਦ ਪਾਰਾ 40 ਡਿਗਰੀ ਸੈਲਸੀਅਸ ਤੋਂ ਉਪਰ ਦੇਖਿਆ ਗਿਆ। ਲੋਕ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।
ਹੁਣ ਇਹ ਉਡੀਕ ਖਤਮ ਹੋ ਗਈ ਹੈ। ਮਾਨਸੂਨ ਮੱਧ ਪ੍ਰਦੇਸ਼ ਅਤੇ ਬੁੰਦੇਲਖੰਡ ਦੇ ਰਸਤੇ ਜਲਦ ਹੀ ਯੂਪੀ, ਦਿੱਲੀ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿਚ ਦਾਖਲ ਹੋਵੇਗਾ।
Press release dated 26.06.2024 regarding increase in Rainfall activity and favourable conditions for advance of Southwest Monsoon over Northern Parts of #Punjab, #Haryana and #Chandigarh during next 4 days pic.twitter.com/GFYTSnAVMI
— IMD Chandigarh (@IMD_Chandigarh) June 26, 2024
ਆਈਐਮਡੀ ਦੇ ਅਨੁਸਾਰ, ਮਾਨਸੂਨ ਅਗਲੇ 2-3 ਦਿਨਾਂ ਵਿੱਚ ਪੂਰੇ ਉੱਤਰ ਪ੍ਰਦੇਸ਼ ਨੂੰ ਕਵਰ ਕਰ ਲਵੇਗਾ। ਸੂਬੇ ‘ਚ ਅਗਲੇ 7 ਦਿਨਾਂ ਤੱਕ ਭਾਰੀ ਬਾਰਿਸ਼ ਹੋਵੇਗੀ। ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਦਿੱਲੀ ਐਨਸੀਆਰ ਬਿਨਾਂ ਸ਼ੱਕ ਅਜੇ ਵੀ ਮਾਨਸੂਨ ਦਾ ਇੰਤਜ਼ਾਰ ਕਰ ਰਿਹਾ ਹੈ। ਪਰ ਮਾਨਸੂਨ ਤੋਂ ਪਹਿਲਾਂ ਹੋਈ ਬਾਰਿਸ਼ ਕਾਰਨ ਦਿੱਲੀ ਨੂੰ ਵੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ।
ਆਈਐਮਡੀ ਮੁਤਾਬਕ 30 ਜੂਨ ਤੱਕ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ 31 ਡਿਗਰੀ ਸੈਲਸੀਅਸ ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।